ਅੰਮ੍ਰਿਤਸਰ - ਸਾਬਕਾ ਐੱਮ. ਪੀ. ਨਵਜੋਤ ਕੌਰ ਸਿੱਧੂ ਵਲੋਂ ਗੁਰਬਾਣੀ ਨਾਲ ਛੇੜਛਾੜ ਕਰਨ ਦੇ ਮਾਮਲੇ 'ਤੇ ਵਿਚਾਰ ਕਰਨ ਲਈ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਜਲਦ ਬੈਠਕ ਹੋਣ ਦੇ ਸੰਕੇਤ ਮਿਲੇ ਹਨ। ਹਾਲਾਂਕਿ ਇਸ ਬੈਠਕ ਨੂੰ ਲੈ ਕੇ ਤਰੀਕ ਦਾ ਫੈਸਲਾ ਨਹੀਂ ਕੀਤਾ ਗਿਆ ਹੈ ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਸਲੇ 'ਤੇ ਜਲਦ ਬੈਠਕ ਹੋਣ ਦਾ ਸਪੱਸ਼ਟ ਸੰਕੇਤ ਦਿੱਤਾ ਹੈ। ਸਿੱਧੂ 'ਤੇ ਪਤਿਤ ਸਿੱਖ ਹੋਣ ਦਾ ਦੋਸ਼ ਹੈ, ਇਸ ਲਈ ਕੀ ਪਤਿਤ ਸਿੱਖ ਨੂੰ ਅਕਾਲ ਤਖ਼ਤ 'ਤੇ ਤਲਬ ਕੀਤਾ ਜਾ ਸਕਦਾ ਹੈ ਜਾਂ ਨਹੀਂ? ਬਾਰੇ ਫੈਸਲਾ ਲਿਆ ਜਾਵੇਗਾ। ਇਸ ਨੂੰ ਲੈ ਕੇ ਸਿੱਖ ਪੰਥ ਦੀ ਨਿਗ੍ਹਾ ਅਕਾਲ ਤਖ਼ਤ 'ਤੇ ਟਿਕ ਗਈ ਹੈ। ਚਰਚਾ ਇਹ ਵੀ ਹੈ ਕਿ ਭਾਵੇਂ ਸਿੰਘ ਸਾਹਿਬਾਨ ਇਹ ਸੰਕੇਤ ਦੇ ਰਹੇ ਹਨ ਕਿ ਇਸ ਨੂੰ ਲੈ ਕੇ ਬੈਠਕ ਜਲਦ ਕੀਤੀ ਜਾਵੇਗੀ ਪਰ ਪੰਥਕ ਸੂਤਰਾਂ ਅਨੁਸਾਰ ਇਸ ਮਾਮਲੇ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਜਾਣ ਕਾਰਨ ਇਸ ਸਮੇਂ ਗੇਂਦ ਬਾਦਲ ਪਰਿਵਾਰ ਦੇ ਪਾਲੇ 'ਚ ਹੈ। ਯਾਨੀ ਸਿੱਧੂ ਨੂੰ ਅਕਾਲ ਤਖ਼ਤ 'ਤੇ ਬੁਲਾਉਣ ਜਾਂ ਨਾ ਬੁਲਾਏ ਜਾਣ ਸੰਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਰਬਾਰ ਦੀ ਵੀ ਇਸ ਮਾਮਲੇ 'ਚ ਅਹਿਮ ਭੂਮਿਕਾ ਹੋ ਸਕਦੀ ਹੈ। ਹਾਈਕਮਾਂਡ ਦੀ ਸਹਿਮਤੀ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਥਾਨਕ ਪ੍ਰਧਾਨ ਤੇ ਹੋਰ ਸਿੱਧੂ ਨੂੰ ਤਲਬ ਕਰਨ ਦੀ ਮੰਗ ਕਰ ਰਹੇ ਹਨ, ਇਥੋਂ ਤਕ ਕਿ ਸਿੱਖ ਸਟੂਡੈਂਟ ਫੈੱਡਰੇਸ਼ਨਾਂ ਵੀ ਇਸਦੀ ਪੁਰਜ਼ੋਰ ਮੰਗ ਕਰ ਰਹੀਆਂ ਹਨ।
ਜਬਰ-ਜ਼ਨਾਹ ਪੀੜਤ ਨੇ ਜ਼ਹਿਰੀਲਾ ਪਦਾਰਥ ਖਾ ਕੇ ਕੀਤੀ ਆਤਮਹੱਤਿਆ
NEXT STORY