ਫਰਗੂਸਨ- ਅਮਰੀਕਾ ਦੇ ਮਿਸੌਰੀ ਸੂਬੇ ਦੇ ਫਰਗੂਸਨ 'ਚ ਇਕ ਕਾਲੇ ਲੜਕੇ ਦੀ ਪੁਲਸ ਗੋਲੀਬਾਰੀ 'ਚ ਹੋਈ ਮੌਤ ਦੇ ਮਾਮਲੇ 'ਚ ਮੁਲਜ਼ਿਮ ਪੁਲਸ ਅਧਿਕਾਰੀ ਨੂੰ ਅਦਾਲਤ ਵਲੋਂ ਬਰੀ ਕਰਾਰ ਦਿੱਤੇ ਜਾਣ ਮਗਰੋਂ ਭੜਕੀ ਹਿੰਸਾ ਅੱਜ ਸ਼ਾਂਤ ਹੋ ਗਈ ਅਤੇ ਤਣਾਅ 'ਤੇ ਵੀ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ। ਇਹ ਜਾਣਕਾਰੀ ਗ੍ਰਾਂਡਜਿਊਰੀ ਦੇ ਇਕ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਕੈਲੀਫੋਰਨੀਆ 'ਚ ਪਿਛਲੇ 2 ਦਿਨਾਂ ਦੌਰਾਨ ਰੈਲੀਆਂ ਕੱਢਣ ਵਾਲੇ 500 ਤੋਂ ਵੱਧ ਵਿਅਕਤੀ ਹਿਰਾਸਤ 'ਚ ਲਏ ਗਏ ਹਨ। ਨਿਊਯਾਰਕ 'ਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲਾਸ ਏਂਜਲਸ 'ਚ ਹਿਰਾਸਤ 'ਚ ਲਏ 90 ਵਿਖਵਾਕਾਰੀਆਂ ਨੂੰ ਨਿਯਮਿਤ ਤੌਰ 'ਤੇ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੀ ਸ਼ਰਤ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ।
ਸੀਰੀਆ ਨੇ ਨਾਗਰਿਕਾਂ 'ਤੇ ਬੰਬਾਰੀ ਦੇ ਦੋਸ਼ ਦੀ ਕੀਤਾ ਖੰਡਨ
NEXT STORY