ਮੋਹਾਲੀ : ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਨੇ ਏਅਰੋਸਿਟੀ ਦੇ 150 ਅਤੇ 250 ਵਰਗ ਗਜ਼ ਦੇ ਪਲਾਟਾਂ ਦਾ ਨੰਬਰਿੰਗ ਡ੍ਰਾਅ ਕੱਢਣ ਦੀ ਤਿਆਰੀ ਕਰ ਲਈ ਹੈ। ਡ੍ਰਾਅ 16 ਅਤੇ 17 ਦਸੰਬਰ ਨੂੰ ਪੁਡਾ ਭਵਨ ਵਿਖੇ ਕੱਢਿਆ ਜਾਏਗਾ। ਇਸ ਦੇ ਨਾਲ ਹੀ ਗਮਾਡਾ ਨੇ ਡ੍ਰਾਅ ਵਿਚ ਸ਼ਾਮਲ ਕੀਤੇ ਜਾਣ ਵਾਲੇ ਲੋਕਾਂ ਦੀ ਲਿਸਟ ਆਪਣੀ ਵੈੱਬਸਾਈਟ 'ਤੇ ਪਾ ਦਿੱਤੀ ਹੈ। ਲੋਕਾਂ ਨੂੰ 12 ਦਸੰਬਰ ਤੱਕ ਆਪਣੇ ਇਤਰਾਜ਼ ਗਮਾਡਾ ਨੂੰ ਦੇਣੇ ਪੈਣਗੇ। ਇਤਰਾਜ਼ ਸਿੰਗਲ ਵਿੰਡੋ 'ਤੇ ਹੀ ਜਮ੍ਹਾ ਹੋਣਗੇ। ਗਮਾਡਾ ਵਲੋਂ ਨਵੇਂ ਬਣਾਏ ਜਾ ਰਹੇ ਇੰਟਰਨੈਸ਼ਨਲ ਏਅਰਪੋਰਟ ਦੇ ਨਾਲ ਲੱਗਦੇ 800 ਏਕੜ ਏਰੀਏ ਵਿਚ ਏਅਰੋਸਿਟੀ ਬਣਾਈ ਜਾ ਰਹੀ ਹੈ। ਏਅਰੋਸਿਟੀ ਵਿਚ ਚਾਰ ਹਜ਼ਾਰ ਦੇ ਲੱਗਭਗ ਰਿਹਾਇਸ਼ੀ ਪਲਾਟ ਕੱਟੇ ਗਏ ਹਨ। ਇਸ ਦੇ 150 ਅਤੇ 250 ਵਰਗ ਗਜ਼ ਦੇ ਰਿਹਾਇਸ਼ੀ ਪਲਾਟਾਂ ਦੇ ਨੰਬਰਿੰਗ ਡ੍ਰਾਅ ਰਹਿ ਗਏ ਸਨ। ਤਕਨੀਕੀ ਕਮੀਆਂ ਕਾਰਨ ਇਨ੍ਹਾਂ ਸ਼੍ਰੇਣੀਆਂ ਦਾ ਡ੍ਰਾਅ ਰੁਕ ਗਿਆ ਸੀ। ਇਸ ਦੇ ਲਈ ਹੁਣ ਗਮਾਡਾ ਨੇ ਤਿਆਰੀ ਕਰ ਲਈ। ਡ੍ਰਾਅ ਦੀ ਵੀਡੀਓਗ੍ਰਾਫੀ ਕਰਵਾਈ ਜਾਏਗੀ।
ਏਅਰੋਸਿਟੀ ਵਿਚ ਲੋਕਾਂ ਦੇ ਘਰਾਂ ਦੇ ਪਤੇ ਅਤੇ ਗਲੀਆਂ ਦੇ ਨੰਬਰ ਯੂ. ਕੇ. ਦੀ ਤਰਜ਼ 'ਤੇ ਹੋਣਗੇ। ਗਮਾਡਾ ਨੇ ਸਟੀਲ ਅਤੇ ਰੇਡੀਅਮ ਲੱਗੀਆਂ ਨੰਬਰ ਪਲੇਟਾਂ ਪੂਰੀ ਏਅਰੋਸਿਟੀ ਵਿਚ ਲਗਾ ਦਿੱਤੀਆਂ ਹਨ। ਇਸ ਤੋਂ ਇਲਾਵਾ ਅੰਦਰੂਨੀ ਸੜਕਾਂ ਨੂੰ ਵੀ ਸੁਧਾਰਿਆ ਜਾ ਰਿਹਾ ਹੈ। ਵਰਨਣਯੋਗ ਹੈ ਕਿ ਏਅਰੋਸਿਟੀ ਦਾ ਲੱਗਭਗ 80 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ, ਜਿਸ 'ਚ ਬਿਜਲੀ, ਪਾਣੀ ਅਤੇ ਸੜਕਾਂ ਦਾ ਕੰਮ ਵੀ ਸ਼ਾਮਲ ਹੈ। ਉਥੇ ਹੀ ਏਅਰੋਸਿਟੀ ਵਿਚ ਬਣੀਆਂ ਪਾਰਕਾਂ ਦਾ ਕੰਮ ਵੀ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਛੇਤੀ ਪੂਰਾ ਕਰ ਲਿਆ ਜਾਏਗਾ।
ਸਾਈਕਲ 'ਤੇ ਲਗਾ ਲਿਆ ਮਾਰੂਤੀ-800 ਦਾ ਸਟੇਅਰਿੰਗ
NEXT STORY