ਜਲੰਧਰ : ਪਲੇਟਫਾਰਮ ਫਾਰਮ ਨੰਬਰ ਇਕ 'ਤੇ ਉਸ ਵੇਲੇ ਸਭ ਦੰਗ ਰਹਿ ਗਏ ਜਦੋਂ ਹੁਸ਼ਿਆਰਪੁਰ ਤੋਂ ਜਲੰਧਰ ਦਵਾਈ ਲੈਣ ਆਏ ਬਜ਼ੁਰਗ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਜਲੰਧਰ ਰਹਿਣ ਵਾਲੀ ਉਨ੍ਹਾਂ ਦੀ ਬੇਟੀ ਵੀਨਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀਨਾਨਾਥ ਹੁਸ਼ਿਆਰਪੁਰ ਦੇ ਰਿਸ਼ੀ ਨਗਰ 'ਚ ਰਹਿੰਦੇ ਹਨ। ਉਹ ਕਾਫੀ ਸਮੇਂ ਤੋਂ ਸਾਹ ਦੀ ਬੀਮਾਰੀ ਨਾਲ ਪੀੜਤ ਸਨ। ਇਕ ਹਫਤਾ ਪਹਿਲਾਂ ਹੀ ਉਹ ਜਲੰਧਰੋਂ ਦਵਾਈ ਲੈ ਕੇ ਗਏ ਸਨ ਅਤੇ ਦਵਾਈ ਨਾਲ ਉਨ੍ਹਾਂ ਨੂੰ ਕਾਫੀ ਆਰਾਮ ਸੀ।
ਦਵਾਈ ਲੈਣ ਲਈ ਉਹ ਫਿਰ ਸੋਮਵਾਰ ਨੂੰ ਜਲੰਧਰ ਆਏ ਸਨ ਅਤੇ ਮਾਂ ਲੱਜਿਆ ਵੀ ਉਨ੍ਹਾਂ ਦੇ ਨਾਲ ਸੀ ਅਤੇ ਉਹ ਪਲੇਟਫਾਰਮ ਨੰਬਰ 2 'ਤੇ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਸਟੇਸ਼ਨ 'ਤੇ ਪਹੁੰਚਣ ਤੋਂ ਬਾਅਦ ਮਾਂ ਲੱਜਿਆ ਪਿਤਾ ਨੂੰ ਪਲੇਟ ਫਾਰਮ 'ਤੇ ਬਿਠਾ ਕੇ ਉਨ੍ਹਾਂ ਦੇ ਘਰ ਰਿਸ਼ੀ ਨਗਰ ਚਲੀ ਗਈ।
ਮਾਤਾ-ਪਿਤਾ ਨੂੰ ਲੱਭਦੀ-ਲੱਭਦੀ ਜਦੋਂ ਵੀਨਾ ਪਲੇਟ ਫਾਰਮ ਨੰਗਰ ਇਕ 'ਤੇ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਿਤਾ ਇਕ ਬੈਂਚ 'ਤੇ ਡਿੱਗੇ ਪਏ ਸਨ ਜਦੋਂ ਉਹ ਪਿਤਾ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਪਿਤਾ ਨੂੰ ਆਪਣੀ ਗੋਦ 'ਚ ਲੈ ਕੇ ਬੈਠੀ ਵੀਨਾ ਵਾਰ-ਵਾਰ ਇਕੋ ਗੱਲ ਕਹਿ ਰਹੀ ਸੀ ਉਠੋ ਪਾਪਾ ਗੱਲ ਤਾਂ ਕਰੋ ਮੈਂ ਤੁਹਾਨੂੰ ਲੈਣ ਆਈ ਹਾਂ ਮੈਂ ਤੁਹਾਨੂੰ ਇੰਝ ਤਾਂ ਨਹੀਂ ਲੈਣ ਆਈ ਸੀ।
ਮਕਾਨਾਂ ਦੀਆਂ ਨੰਬਰ ਪਲੇਟਾਂ ਦੇ ਨਾਂ 'ਤੇ ਪਿੰਡਾਂ ਤੋਂ ਕਰੋੜਾਂ ਰੁਪਇਆਂ ਦੀ ਗੈਰ-ਕਾਨੂੰਨੀ ਉਗਰਾਹੀ
NEXT STORY