ਪੇਸ਼ਾਵਰ-ਉਤਰੀ ਵਜ਼ੀਰਿਸਤਾਨ ਦੇ ਕਬਾਇਲੀ ਖੇਤਰ ਦਤਾਖੇਲ 'ਚ ਪਾਕਿਸਤਾਨੀ ਫੌਜ ਦੇ ਲੜਾਕੂ ਜੈਟ ਹਵਾਈ ਜਹਾਜ਼ਾਂ ਦੇ ਹਵਾਈ ਹਮਲਿਆਂ 'ਚ 15 ਸ਼ੱਕੀ ਅੱਤਵਾਦੀ ਮਾਰੇ ਗਏ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਫੌਜ ਦੇ ਲੜਾਕੂ ਜੈਟ ਹਵਾਈ ਜਹਾਜ਼ਾਂ ਨੇ ਬੁੱਧਵਾਰ ਨੂੰ ਕਬਾਇਲੀ ਖੇਤਰ ਦਤਾਖੇਲ 'ਚ ਬੰਬ ਸੁੱਟੇ। ਮਰਨ ਵਾਲਿਆਂ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅੱਤਵਾਦੀ ਸੰਗਠਨ ਦੇ ਦੋ ਅੱਤਵਾਦੀ ਕਮਾਂਡਰ ਵੀ ਸ਼ਾਮਲ ਹੈ। ਇੰਟਰ ਸਟੇਟ ਪਬਲਿਕ ਰਿਲੇਸ਼ਨਜ਼ ਨੇ ਬਿਆਨ 'ਚ ਕਿਹਾ ਕਿ ਹਮਲਿਆਂ 'ਚ ਅੱਤਵਾਦੀਆਂ ਦੇ ਟਿਕਾਣਿਆਂ ਅਤੇ ਗੋਲਾ ਬਾਰੂਦ ਡਿਪੋ ਨੂੰ ਵੀ ਉਜਾੜ ਦਿੱਤਾ।
ਓਬਾਮਾ ਨੂੰ ਚੰਗਾ ਲੱਗਿਆ ਮੋਦੀ ਦਾ ਅੰਦਾਜ਼, ਕੁਝ ਇਸ ਤਰ੍ਹਾਂ ਕੀਤੀ ਤਾਰੀਫ
NEXT STORY