ਕਾਠਮੰਡੂ- ਨੇਪਾਲ 'ਚ 20 ਸਾਲਾ ਭਾਰਤੀ ਲੜਕੀ ਨਾਲ ਕਥਿਤ ਤੌਰ 'ਤੇ ਗੈਂਗ ਰੇਪ ਦੇ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀ ਰਵਿੰਦਰ ਰੇਗਮੀ ਅਨੁਸਾਰ ਬਿਹਾਰ ਦੇ ਮੋਤਿਹਾਰੀ ਜ਼ਿਲੇ ਨਾਲ ਸਬੰਧ ਰੱਖਣ ਵਾਲੀ ਲੜਕੀ ਨੇਪਾਲ ਦੇ ਦੱਖਣ 'ਚ ਸਥਿਤ ਜ਼ਿਲੇ ਬਾਰਾ 'ਚ ਗੜ੍ਹੀਮਾਈ ਮਹਾਉਤਸਵ 'ਚ ਸ਼ਾਮਲ ਹੋਣ ਲਈ ਇਥੇ ਪਹੁੰਚੀ ਸੀ। ਪਰ ਉਸ ਦੇ ਨਾਲ ਇਥੇ ਕੁਝ ਨੌਜਵਾਨਾਂ ਵਲੋਂ ਕਥਿਤ ਤੌਰ 'ਤੇ ਗੈਂਗ ਰੇਪ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕੁਝ ਸਥਾਨਕ ਲੋਕ ਲੜਕੀ ਨੂੰ ਮੰਦਰ ਕੰਪਲੈਕਸ ਦੇ ਇਕ ਸੁੰਨਸਾਨ ਇਲਾਕੇ 'ਚ ਲੈ ਗਏ ਅਤੇ ਉਸ ਨਾਲ ਜਬਰ ਜਨਾਹ ਕਰ ਦਿੱਤਾ। ਇਹ ਘਟਨਾ ਬੀਤੇ ਮੰਗਲਵਾਰ ਦੁਪਹਿਰ ਦੀ ਹੈ। ਅਧਿਕਾਰੀ ਅਨੁਸਾਰ ਲੜਕੀ ਦੇ ਚੀਕਣ ਦੀ ਆਵਾਜ਼ ਸੁਣ ਕੇ ਉਥੇ ਗਸ਼ਤ ਕਰ ਰਹੀ ਪੁਲਸ ਦੀ ਇਕ ਟੀਮ ਪਹੁੰਚੀ ਅਤੇ ਉਸ ਨੂੰ ਬਚਾਇਆ। ਪੁਲਸ ਨੇ ਸਾਰੇ ਅਪਰਾਧੀਆਂ ਨੂੰ ਫੜ ਲਿਆ ਹੈ। ਇਨ੍ਹਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲੜਕੀ ਨੂੰ ਔਰਤ ਅਤੇ ਬਾਲ ਸੇਵਾ ਕੇਂਦਰ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਥੇ ਉਸ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਸੀਰੀਆ ਦੇ ਅਲ-ਰੱਕਾ ਸੂਬੇ ਦੀ ਯਾਤਰਾ 'ਤੇ ਮਿਲੇਗੀ 10 ਸਾਲ ਦੀ ਸਜ਼ਾ
NEXT STORY