ਚੰਡੀਗੜ੍ਹ, (ਭਰਤ)- ਅਜੇ ਦੇਵਗਨ ਦੀ ਪਛਾਣ ਬਾਲੀਵੁੱਡ 'ਚ ਇਕ ਐਕਸ਼ਨ ਹੀਰੋ ਦੀ ਹੈ ਪਰ ਰੋਮਾਂਸ ਅਤੇ ਕਾਮੇਡੀ 'ਚ ਵੀ ਉਹ ਕਿਸੇ ਤੋਂ ਘੱਟ ਨਹੀਂ। ਵੀਰਵਾਰ ਨੂੰ ਫਿਲਮ 'ਐਕਸ਼ਨ ਜੈਕਸਨ' ਦੀ ਵੀਡੀਓ ਕਾਨਫਰੰਸਿੰਗ ਸੈਕਟਰ-34 ਵਿਖੇ ਹੋਟਲ ਜੇ. ਡਬਲਿਊ. ਮੈਰਿਟ 'ਚ ਕੀਤੀ ਗਈ। ਇਸ ਮੌਕੇ ਅਜੇ ਦੇਵਗਨ ਨੇ ਕਿਹਾ ਕਿ ਫਿਲਮ 'ਚ ਐਕਸ਼ਨ, ਰੋਮਾਂਸ ਅਤੇ ਕਾਮੇਡੀ ਵੇਖਣ ਨੂੰ ਮਿਲੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਇਮੇਜ ਇਕ ਐਕਸ਼ਨ ਹੀਰੋ ਦੀ ਹੈ ਤਾਂ ਉਹ ਕਾਮੇਡੀ 'ਚ ਕਿੰਨਾ ਸਹਿਜ ਮਹਿਸੂਸ ਕਰਦੇ ਹਨ ਤਾਂ ਅਜੇ ਨੇ ਜਵਾਬ ਦਿੱਤਾ ਇਸ 'ਚ ਵੀ ਮੈਂ ਖੁਦ ਨੂੰ ਸਹਿਜ ਅਤੇ ਸੁਰੱਖਿਅਤ ਮਹਿਸੂਸ ਕਰਦਾ ਹਾਂ ਅਤੇ ਕਈ ਫਿਲਮਾਂ 'ਚ ਕਾਮੇਡੀ ਕਰ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸ਼ੂਟ ਕੀਤੀ ਗਈ ਉਨ੍ਹਾਂ ਦੀ ਫਿਲਮ 'ਸਨ ਆਫ ਸਰਦਾਰ' ਨੂੰ ਚੰਗਾ ਰਿਸਪਾਂਸ ਮਿਲਿਆ ਸੀ ਅਤੇ ਭਵਿੱਖ 'ਚ ਇਸ ਦਾ ਪਾਰਟ 2 ਬਣਾਉਣ 'ਤੇ ਵਿਚਾਰ ਹੋ ਰਿਹਾ ਹੈ। ਸੋਨਾਕਸ਼ੀ ਦੇ ਨਾਲ ਆਪਣੀ ਕੈਮਿਸਟਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਜਵਾਬ ਦਿੱਤਾ ਕਿ ਉਮੀਦ ਹੈ ਕਿ ਦਰਸ਼ਕਾਂ ਨੂੰ ਸਾਡੀ ਜੋੜੀ ਅਤੇ ਕੰਮ ਪਸੰਦ ਆਏਗਾ। ਪ੍ਰਭੂਦੇਵਾ ਬਾਰੇ ਉਨ੍ਹਾਂ ਕਿਹਾ ਕਿ ਉਹ ਚੰਗੇ ਐਕਟਰ ਹੀ ਨਹੀਂ ਸਗੋਂ ਸ਼ਾਨਦਾਰ ਡਾਇਰੈਕਟਰ ਵੀ ਹਨ। ਸੋਨਾਕਸ਼ੀ ਨੇ ਕਿਹਾ ਕਿ ਇਸ ਫਿਲਮ 'ਚ ਉਨ੍ਹਾਂ ਐਕਸ਼ਨ ਤਾਂ ਨਹੀਂ ਕੀਤਾ ਪਰ ਡਾਂਸ ਜਮ ਕੇ ਕੀਤਾ ਹੈ। ਫਿਲਮ 'ਚ ਉਨ੍ਹਾਂ ਦਾ ਮਨਪਸੰਦ ਗੀਤ 'ਛਿਛੋਰਾ' ਪਿਆ ਅਤੇ ਮਸਤ ਪੰਜਾਬੀ ਹੈ। ਸੋਨਾਕਸ਼ੀ ਨੇ ਅਜੇ ਦੇਵਗਨ ਦੀ ਵੀ ਜਮ ਕੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਪ੍ਰਭੂਦੇਵਾ ਵਾਂਗ ਖੁੱਲ੍ਹ ਕੇ ਡਾਂਸ ਕੀਤਾ ਹੈ।
ਬੱਚੀ ਨਾਲ ਜਬਰ-ਜ਼ਨਾਹ ਮਾਮਲਾ; ਦੋਸ਼ੀ ਨੂੰ 10 ਸਾਲ ਦੀ ਕੈਦ
NEXT STORY