ਲੁਧਿਆਣਾ : ਲੁਧਿਆਣਾ 'ਚ ਬਾਲੀਵੁੱਡ ਦੀ ਪ੍ਰਸਿੱਧ ਫਿਲਮ 'ਸਪੈਸ਼ਲ 26' ਦੀ ਤਰਜ਼ 'ਤੇ ਕੀਤੀ ਗਈ ਡਕੈਤੀ ਦੇ 9 'ਚੋਂ 8 ਦੋਸ਼ੀਆਂ ਨੂੰ ਲੁਧਿਆਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਡਕੈਤੀ ਦਾ ਮਾਸਟਰ ਮਾਇੰਡ ਪੰਜਾਬ ਪੁਲਸ ਦਾ ਹੀ ਇਕ ਬਰਖਾਸਤ ਪੁਲਸ ਅਧਿਕਾਰੀ ਨਿਕਲਿਆ ਹੈ, ਜਿਹੜਾ ਹੋਰ ਦੋਸ਼ੀਆਂ ਨਾਲ ਹੁਣ ਸੀਖਾਂ ਦੇ ਪਿੱਛੇ ਪਹੁੰਚ ਚੁੱਕਾ ਹੈ। ਪੁਲਸ ਨੇ ਦੋਸ਼ੀਆਂ ਤੋਂ ਪੰਜ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਹੈ ਜਦਕਿ ਬਾਕੀ ਰਕਮ ਬਰਾਮਦ ਕੀਤੀ ਜਾਣੀ ਅਜੇ ਬਾਕੀ ਹੈ।
ਦਰਅਸਲ ਲੁਧਿਆਣਾ 'ਚ 16 ਨਵੰਬਰ ਨੂੰ ਦਿਨ ਦਿਹਾੜੇ ਖੁਸ਼ੀ ਰਾਮ ਐਂਡ ਸੰਨਜ਼ ਨਾਮਕ ਵਪਾਰੀ ਦੇ ਘਰ ਫਿਲਮ 'ਸਪੈਸ਼ਲ-26' ਦੀ ਤਰਜ਼ 'ਤੇ ਇਕ ਡਕੈਤੀ ਨੂੰ ਅੰਜਾਮ ਦਿੱਤਾ ਗਿਆ ਸੀ। ਇਥੇ ਦੋਸ਼ੀ ਨਕਲੀ ਇਨਕਮ ਟੈਕਸ ਅਫਸਰ ਬਣ ਕੇ ਆਏ ਸਨ ਅਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਸ਼ਾਤਰ ਅਪਰਾਧੀ ਆਪਣੇ ਨਾਲ ਲਗਭਗ 20 ਲੱਖ ਰੁਪਏ ਦੀ ਨਕਦੀ ਲੈ ਗਏ ਸਨ ਅਤੇ ਜਾਂਦੇ-ਜਾਂਦੇ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. ਰਿਕਾਰਡਰ ਵੀ ਆਪਣੇ ਨਾਲ ਲੈ ਗਏ ਸਨ।
ਡਾਇਰੈਕਟ ਬੈਨੀਫਿਟ ਟ੍ਰਾਂਸਫਰ ਐੱਲ.ਪੀ.ਜੀ. ਸਕੀਮ ਪਹਿਲੀ ਜਨਵਰੀ ਤੋਂ ਹੋਵੇਗੀ ਲਾਗੂ
NEXT STORY