ਮੁੰਬਈ- ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ 'ਬੇਬੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਅਕਸ਼ੇ ਇਕ ਸੀ. ਆਈ. ਏ. ਏਂਜਟ ਦੀ ਭੂਮਿਕਾ ਨਿਭਾ ਰਹੇ ਹਨ ਜਿਹੜੇ ਕਿ ਮੁੰਬਈ ਨੂੰ ਅੱਤਵਾਦੀਆਂ ਤੋਂ ਬਚਾਉਣ ਲਈ ਨਿਕਲੇ ਹਨ। ਦੇਸ਼ 'ਤੇ ਇਕ ਵਾਰ ਫਿਰ ਅੱਤਵਾਦੀ ਖਤਰਾ ਛਾਇਆ ਹੁੰਦਾ ਹੈ। ਅਜਿਹੇ 'ਚ ਅਜੇ(ਅਕਸ਼ੇ) ਇਕ ਅਜਿਹੀ ਟੀਮ ਬਣਾਉਂਦੇ ਹਨ ਜਿਹੜੇ ਅੱਤਵਾਦੀਆਂ ਨੂੰ ਫੜਨ ਲਈ ਨਿਕਲਦੇ ਹਨ। ਇਸ ਫਿਲਮ ਨੂੰ ਨੀਰਜ ਪਾਂਡੇ ਨੇ ਨਿਰਦੇਸ਼ ਕੀਤਾ ਹੈ। ਇਸ ਫਿਲਮ 'ਚ ਪਾਕਿਸਤਾਨ ਦੇ ਐਕਟਰ ਰਸ਼ੀਨ ਨਾਜ ਵਿਲੇਨ ਦੀ ਭੂਮਿਕਾ 'ਚ ਹੈ। ਫਿਲਮ 'ਚਸ਼ਮੇ ਬਦੂਰ' 'ਚ ਨਜ਼ਰ ਆਈ ਤਾਪਸੀ ਪੰਨੂ ਇਸ ਫਿਲਮ 'ਚ ਅਕਸ਼ੇ ਕੁਮਾਰ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਆਪਣੀ ਜ਼ੋਰਦਾਰ ਐਕਟਿੰਗ ਦਾ ਲੋਹਾ ਮਨਵਾ ਚੁੱਕੇ ਕੇਕ ਮੇਨਨ ਵੀ ਇਸ ਫਿਲਮ ਦਾ ਹਿੱਸਾ ਹਨ। ਇਸ ਫਿਲਮ ਦੀ ਸ਼ੂਟਿੰਗ ਨੇਪਾਲ, ਅਬੁ ਧਾਬੀ ਤੇ ਦੁਬਈ 'ਚ ਕੀਤੀ ਗਈ ਹੈ। ਬੀਤੇ ਜ਼ਮਾਨੇ ਦੇ ਮਸ਼ਹੂਰ ਵਿਲੇਨ ਡੈਨੀ ਡੇਜਗੋਪਾ ਵੀ ਇਸ ਫਿਲਮ 'ਚ ਮਹੱਤਵਪੂਰਣ ਕਿਰਦਾਰ ਨਿਭਾ ਚੁੱਕੇ ਹਨ। ਫਿਲਮ 23 ਜਨਵਰੀ 2015 ਪਰਦੇ 'ਤੇ ਆਵੇਗੀ।
ਟਾਈਮ ਸੈਲੇਬੇਕਸ ਦੀ ਲਿਸਟ 'ਚ ਨੰਬਰ ਵਨ 'ਤੇ ਬਣੇ ਸ਼ਾਹਰੁਖ ਤੇ ਦੀਪਿਕਾ (ਦੇਖੋ ਤਸਵੀਰਾਂ)
NEXT STORY