ਮੁੰਬਈ- ਬਾਲੀਵੁੱਡ ਅਭਿਨੇਤਾ ਫਿਲਮ ਨਿਰਮਾਤਾ ਸੰਜੇ ਕਪੂਰ ਦਾ ਕਹਿਣਾ ਹੈ ਕਿ ਆਉਣ ਵਾਲੀ ਫਿਲਮ 'ਸ਼ਾਨਦਾਰ' 'ਚ ਉਨ੍ਹਾਂ ਦੇ ਕਿਰਦਾਰ ਤੋਂ ਦਰਸ਼ਕਾਂ ਦੀ ਨਜ਼ਰ ਨਹੀਂ ਹਟੇਗੀ। ਸੰਜੇ ਨੇ ਫਿਲਮ 'ਸ਼ਾਨਦਾਰ' 'ਚ ਆਪਣੇ ਕਿਰਦਾਰ ਬਾਰੇ ਦੱਸਿਆ, ''ਇਹ ਫਿਲਮ ਵਿਆਹ ਦੀ ਜਗ੍ਹਾ ਬਾਰੇ ਹੈ। ਇਹ ਮਜ਼ੇਦਾਰ ਫਿਲਮ ਹੈ। ਤੁਹਾਨੂੰ ਮੇਰਾ ਕਿਰਦਾਰ ਪਸੰਦ ਆਵੇਗਾ। ਤੁਹਾਡੀ ਨਜ਼ਰ ਸਿਰਫ ਮੇਰੇ 'ਤੇ ਹੀ ਟਿੱਕੀ ਰਹੇਗੀ। ਭਾਵੇਂ ਹੀ ਤੁਸੀਂ ਮੈਨੂੰ ਪਸੰਦ ਕਰੋ ਜਾਂ ਨਾ ਪਸੰਦ ਕਰੋ।'' ਵਿਕਾਸ ਬਹਿਲ ਦੀ 'ਸ਼ਾਨਦਾਰ' 'ਚ ਸ਼ਾਹਿਦ ਕਪੂਰ ਅਤੇ ਆਲੀਆ ਭੱਟ ਵੀ ਹਨ। ਇਹ ਪੁੱਛੇ ਜਾਣ 'ਤੇ ਕਿ ਸਿਲਵਰ ਸਕ੍ਰੀਨ 'ਤੇ ਇੰਨਾ ਘੱਟ ਕਿਉਂ ਨਜ਼ਰ ਆਉਂਦੇ ਹਨ? ਇਸ ਦੇ ਜਵਾਬ 'ਚ ਸੰਜੇ ਨੇ ਕਿਹਾ, ''ਮੈਂ ਫਿਲਮਾਂ ਕਰਦਾ ਰਿਹਾ ਹਾਂ ਪਰ ਮੈਂ ਇਕ ਅਜਿਹੀ ਫਿਲਮ ਨਹੀਂ ਕਰਨਾ ਚਾਹੁੰਦਾ ਜਿੱਥੇ ਮੈਂ ਫਰਨੀਚਰ ਦਾ ਹਿੱਸਾ ਹਾਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਸਿਰਫ ਮੁੱਖ ਭੂਮਿਕਾਵਾਂ ਹੀ ਚਾਹੀਦੀਆਂ ਹਨ। ਇਹ 'ਲੱਕ ਬਾਈ ਚਾਂਸ' ਵਰਗੀ ਫਿਲਮ ਹੋ ਸਕਦੀ ਹੈ, ਜਿੱਥੇ ਸਾਰੇ ਕਲਾਕਾਰਾਂ ਦਾ ਵੀ ਇਕ ਵਧੀਆ ਪ੍ਰਭਾਵ ਹੈ।''
ਕੀ ਤੁਹਾਨੂੰ ਪਤਾ ਹੈ ਸ਼ਿਲਪਾ ਸ਼ੈੱਟੀ ਦਾ ਅਸਲੀ ਨਾਂ?
NEXT STORY