ਮੁੰਬਈ- ਬਾਲੀਵੁੱਡ 'ਚ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਾਲੇ ਅਭਿਨੇਤਾ ਧਰਮਿੰਦਰ ਅੱਜ ਯਾਨੀ ਕਿ ਸੋਮਵਾਰ ਨੂੰ 79 ਸਾਲਾ ਦੇ ਹੋ ਗਏ ਹਨ। ਧਰਮਿੰਦਰ ਨੂੰ ਆਪਣੇ ਸਿਨੇਮਾ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਉਹ ਦਿਨ ਵੀ ਦੇਖਣਾ ਪਿਆ ਸੀ ਜਦੋਂ ਨਿਰਮਾਤਾ-ਨਿਰਦੇਸ਼ਕ ਉਨ੍ਹਾਂ ਨੂੰ ਇਹ ਕਹਿੰਦੇ ਸਨ ਕਿ ਤੁਸੀਂ ਬਤੌਰ ਅਭਿਨੇਤਾ ਦੇ ਤੌਰ 'ਤੇ ਫਿਲਮ ਇੰਡਸਟਰੀ ਲਈ ਸਹੀ ਨਹੀਂ ਹੋ ਅਤੇ ਤੁਹਾਨੂੰ ਆਪਣੇ ਪਿੰਡ ਵਾਪਸ ਚਲੇ ਜਾਣਾ ਚਾਹੀਦਾ ਹੈ। ਧਰਮਿੰਦਰ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਤਾਂ ਫਿਲਮ ਇੰਡਸਟਰੀ ਨਾਲ ਹੀ ਸਿੱਧੇ ਜੁੜੇ ਰਹੇ ਪਰ ਉਨ੍ਹਾਂ ਦੀ ਪਹਿਲੀ ਪਤਨੀ ਅਤੇ 2 ਬੇਟੀਆਂ ਬਾਰੇ ਲੋਕ ਘੱਟ ਹੀ ਜਾਣਦੇ ਹਨ। ਅੱਜ ਅਸੀਂ ਉਨ੍ਹਾਂ ਦੇ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ। ਬਾਲੀਵੁੱਡ ਅਭਿਨੇਤਾ ਧਰਮਿੰਦਰ ਨੇ 2 ਵਿਆਹ ਕੀਤੇ ਹਨ। ਦੋ ਵੱਖ-ਵੱਖ ਪਰਿਵਾਰ ਹਨ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਉਹ ਦੋਹਾਂ ਦੇ ਨੇੜੇ ਹਨ। ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂ ਪ੍ਰਕਾਸ਼ ਕੌਰ ਹੈ। ਇਸ ਵਿਆਹ ਨਾਲ ਧਰਮਿੰਦਰ ਦੇ ਚਾਰ ਬੱਚੇ ਹੋਏ, ਜਿਨ੍ਹਾਂ ਦੇ ਨਾਂ ਸੰਨੀ ਦਿਓਲ, ਬੌਬੀ ਦਿਓਲ, ਵਿਜੇਤਾ ਅਤੇ ਲੱਲੀ (ਅਜੇਤਾ) ਹਨ। ਜਦੋਂ ਧਰਮਿੰਦਰ ਦਾ ਹੇਮਾ ਮਾਲਿਨੀ ਨਾਲ ਵਿਆਹ ਹੋਇਆ ਸੀ ਉਸ ਸਮੇਂ ਹੇਮਾ ਮਾਲਿਨੀ ਹਿੰਦੀ ਫਿਲਮਾਂ ਦੀ ਨੰਬਰ ਵਨ ਅਭਿਨੇਤਰੀ ਸੀ। ਧਰਮਿੰਦਰ ਪਹਿਲਾਂ ਤੋਂ ਹੀ ਵਿਆਹੁਤਾ ਸਨ ਪਰ ਉਹ ਡ੍ਰੀਮਗਰਲ ਲਈ ਸਾਰੇ ਬੰਧਨ ਤੋੜ ਕੇ ਅੱਗੇ ਵੱਧ ਗਏ। ਉਹ ਇਹ ਦੌਰ ਸੀ ਜਦੋਂ ਧਰਮਿੰਦਰ ਦੀ ਬੇਟੀ ਦਾ ਵੀ ਵਿਆਹ ਹੋ ਚੁੱਕਿਆ ਸੀ ਅਤੇ ਵੱਡੇ ਬੇਟੇ ਸੰਨੀ ਦਿਓਲ ਫਿਲਮਾਂ 'ਚ ਆਉਣ ਦੀ ਤਿਆਰ ਕਰ ਰਹੇ ਸਨ। ਹੇਮਾ ਮਾਲਿਨੀ ਅਤੇ ਧਰਮਿੰਦਰ ਦੀਆਂ 2 ਬੇਟੀਆਂ ਹਨ, ਜਿਨ੍ਹਾਂ ਦੇ ਨਾਂ ਈਸ਼ਾ, ਅਤੇ ਅਹਾਨਾ ਹਨ। ਇਸ ਰਿਪਰੋਟ 'ਚ 'ਚ ਅਸੀਂ ਅੱਗੇ ਧਰਮਿੰਦਰ ਦੇ ਪੂਰੇ ਪਰਿਵਾਰ ਦੇ ਮੈਂਬਰਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਹੀ ਖੂਬਸੂਰਤ ਲੱਗ ਰਹੀ ਸੀ।
ਮਰਲਿਨ ਮੁਨਰੋ ਦੇ 'ਲਵ ਲੈਟਰ' ਦੀ ਲੱਗੀ ਸਭ ਤੋਂ ਵੱਧ ਬੋਲੀ
NEXT STORY