ਲਾਸ ਏਂਜਲਸ- ਅਦਾਕਾਰਾ ਮਰਲਿਨ ਮੁਨਰੋ ਨਾਲ ਜੁੜੀਆਂ ਯਾਦਗਾਰ ਚੀਜ਼ਾਂ ਦੀ ਇਕ ਨਿਲਾਮੀ ਦੌਰਾਨ ਜ਼ਬਰਦਸਤ ਬੋਲੀ ਲੱਗੀ। ਹਫਤੇ ਦੇ ਅੰਤ ਵਿਚ ਬੇਵਰਲੀ ਹਿਲਜ਼ ਵਿਚ 'ਜੂਲੀਅਨ ਆਕਸ਼ਨ' ਵਲੋਂ ਆਯੋਜਿਤ ਨਿਲਾਮੀ ਵਿਚ ਮੁਨਰੋ ਦੀਆਂ ਯਾਦਗਾਰ ਚੀਜ਼ਾਂ ਦੀ ਸਭ ਤੋਂ ਵੱਧ ਬੋਲੀ ਲੱਗੀ।
ਐੱਸ ਸ਼ੋਬਿਜ਼ ਦੀ ਖਬਰ ਮੁਤਾਬਕ ਜ਼ਿਆਦਾਤਰ ਨਿਲਾਮੀਕਰਤਾਵਾਂ ਨੂੰ ਮੁਨਰੋ ਦੇ ਪ੍ਰੇਮ ਪੱਤਰ ਨੇ ਆਕਰਸ਼ਿਤ ਕੀਤਾ, ਜਿਸ 'ਚੋਂ ਇਕ ਉਨ੍ਹਾਂ ਦਾ ਸਾਬਕਾ ਪਤੀ ਜੋਏ ਡਿਮੈਗੀ ਵਲੋਂ ਉਨ੍ਹਾਂ ਨੂੰ ਲਿਖਿਆ ਗਿਆ ਪ੍ਰੇਮ ਪੱਤਰ ਸੀ।
ਨਿਲਾਮੀ ਵਿਚ ਯਾਂਕੀ ਗ੍ਰੇਟ ਦਾ ਲਿਖਿਆ ਪੱਤਰ 78000 ਡਾਲਰ ਤੋਂ ਵੀ ਵੱਧ ਵਿਚ ਵਿਕਿਆ। ਨਿਲਾਮੀ ਘਰ ਵਿਚ ਅਦਾਕਾਰਾ ਨਾਲ ਜੁੜੀਆਂ 200 ਹੋਰ ਚੀਜ਼ਾਂ ਵੀ ਨਿਲਾਮ ਹੋਈਆਂ। ਇਸ ਵਿਚ ਉਸ ਦਾ ਸਿਲਕ ਦਾ ਕੋਟ 1,75,000 ਡਾਲਰ ਵਿਚ ਵਿਕਿਆ, ਜਦੋਂਕਿ ਉਸ ਦਾ ਮਸ਼ਹੂਰ ਕਾਲੇ ਮੋਤੀਆਂ ਵਾਲਾ ਹਾਰ 37,500 ਰੁਪਏ ਵਿਚ ਵਿਕਿਆ।
ਇਨ੍ਹਾਂ ਡੈੱਰਸਿਸ ਕਾਰਨ ਬਾਲੀਵੁੱਡ ਅਭਿਨੇਤਰੀਆਂ ਨੇ ਖੂਬ ਬਟੋਰੀ ਚਰਚਾ (ਦੇਖੋ ਤਸਵੀਰਾਂ)
NEXT STORY