ਜਲੰਧਰ- ਬਾਲੀਵੁੱਡ 'ਚ ਹੀ-ਮੈਨ ਦੇ ਤੌਰ 'ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਅਭਿਨੇਤਾ ਧਰਮਿੰਦਰ ਸਿੰਘ ਦਿਓਲ ਦਾ ਅੱਜ ਯਾਨੀ ਕਿ ਸੋਮਵਾਰ ਨੂੰ ਜਨਮ ਦਿਨ ਹੈ। ਉਹ ਅੱਜ ਆਪਣਾ 79ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਧਰਮਿੰਦਰ ਨੂੰ ਆਪਣੇ ਸਿਨੇਮਾ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਉਹ ਦਿਨ ਵੀ ਦੇਖਣਾ ਪਿਆ ਸੀ ਜਦੋਂ ਨਿਰਮਾਤਾ-ਨਿਰਦੇਸ਼ਕ ਉਨ੍ਹਾਂ ਨੂੰ ਇਹ ਕਹਿੰਦੇ ਸਨ ਕਿ ਤੁਸੀਂ ਬਤੌਰ ਅਭਿਨੇਤਾ ਦੇ ਤੌਰ 'ਤੇ ਫਿਲਮ ਇੰਡਸਟਰੀ ਲਈ ਸਹੀ ਨਹੀਂ ਹੋ ਅਤੇ ਤੁਹਾਨੂੰ ਆਪਣੇ ਪਿੰਡ ਵਾਪਸ ਚਲੇ ਜਾਣਾ ਚਾਹੀਦਾ ਹੈ। ਧਰਮਿੰਦਰ ਨੂੰ ਬਾਲੀਵੁੱਡ 'ਚ ਆਪਣੀ ਇਕ ਵੱਖਰੀ ਪਛਾਣ ਬਣਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਧਰਮਿੰਦਰ ਨੇ ਬਾਲੀਵੁੱਡ 'ਚ ਕਈ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ। ਬਾਲੀਵੁੱਡ ਦੇ ਨਾਲ-ਨਾਲ ਧਰਮਿੰਦਰ ਨੇ ਕਈ ਪਾਲੀਵੁੱਡ 'ਚ ਵੀ ਆਪਣੀ ਵੱਖਰੀ ਹੀ ਪਛਾਣ ਬਣਾਈ ਹੈ।
ਦੱਸਣਯੋਗ ਹੈ ਕਿ ਬਾਲੀਵੁੱਡ ਅਭਿਨੇਤਾ ਧਰਮਿੰਦਰ ਨਾਲ ਕੰਮ ਕਰ ਚੁੱਕੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਨੇ ਉਨ੍ਹਾਂ ਨੂੰ ਇਸ ਖਾਸ ਮੌਕੇ 'ਤੇ ਪਹਿਲਾਂ ਫੇਸਬੁੱਕ 'ਤੇ ਜਨਮ ਦਿਨ ਦੀ ਵਧਾਈ ਦਿੱਤੀ। ਅਭਿਨੇਤਾ ਧਰਮਿੰਦਰ ਦਿਓਲ ਨੇ ਆਪਣਾ 79ਵਾਂ ਜਨਮਦਿਨ ਐਤਵਾਰ ਨੂੰ ਕਰਤਾਰਪੁਰ 'ਚ ਚੱਲ ਰਹੀ ਫਿਲਮ ਸੈਕਿੰਡ ਹੈਂਡ ਹਸਬੈਂਡ ਦੀ ਸ਼ੂਟਿੰਗ ਦੌਰਾਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਕੇਟ ਕੱਟਿਆ ਤੇ ਉਥੇ ਮੌਜੂਦ ਲੋਕਾਂ ਨੇ ਧਰਮਿੰਦਰ ਨੂੰ ਜਨਮਦਿਨ 'ਤੇ ਬੁੱਕੇ ਵੀ ਭੇਟ ਕੀਤਾ।
ਗੱਲਬਾਤ ਦੌਰਾਨ ਧਰਮਿੰਦਰ ਨੇ ਦੱਸਿਆ ਕਿ 55 ਸਾਲ ਬੀਤ ਜਾਣ ਦੇ ਬਾਅਦ ਪੰਜਾਬ 'ਚ ਆਪਣਾ ਜਨਮਦਿਨ ਮਨਾਉਣ ਦਾ ਮੌਕਾ ਪ੍ਰਾਪਤ ਹੋਇਆ ਹੈ। ਜਨਮ ਦਿਨ ਦੇ ਮੌਕੇ ਦੀਆਂ ਕੁਝ ਤਸਵੀਰਾਂ ਗਿੱਪੀ ਨੇ ਆਪਣੇ ਫੈਨਜ਼ ਨਾਲ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਧਰਮ ਭਾਜੀ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ।
ਜਦੋਂ ਪ੍ਰਿਅੰਕਾ ਚੋਪੜਾ ਨੂੰ ਡਰੈੱਸ ਨੇ ਸਾਰਿਆਂ ਸਾਹਮਣੇ ਦਿੱਤਾ ਧੋਖਾ! (ਵੀਡੀਓ)
NEXT STORY