ਚੰਡੀਗੜ੍ਹ— ਚੰਡੀਗੜ੍ਹ ਵਿਚ ਜਿੱਥੇ ਇਕ ਪਾਸੇ ਅਪਰਾਧੀ ਖੌਫਨਾਕ ਅਪਰਾਧਾਂ ਨੂੰ ਅੰਜ਼ਾਮ ਦੇ ਰਹੇ ਹਨ, ਉੱਥੇ ਖਾਕੀ ਵਾਲੇ ਆਪਣੀ ਡਿਊਟੀ ਛੱਡ ਕੇ ਸੌਣ ਵਿਚ ਮਸਤ ਦਿਖਾਈ ਦਿੱਤੇ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਡਿਊਟੀ 'ਤੇ ਤਾਇਨਾਤ ਹਨ ਤੇ ਉਨ੍ਹਾਂ ਦੇ ਨੀਂਦ ਵਿਚ ਜਾਂਦਿਆਂ ਹੀ ਕੋਈ ਕਾਂਡ ਵਾਪਰ ਸਕਦਾ ਹੈ। ਇਹ ਨਜ਼ਾਰਾ ਹੈ, ਚੰਡੀਗੜ੍ਹ ਸਥਿਤ ਬੁੜੈਲ ਪੁਲਸ ਚੌਂਕੀ ਦਾ। ਦੇਰ ਰਾਤ 3.15 ਵਜੇ ਜਦੋਂ ਇਕ 'ਅਖਬਾਰ' ਦੇ ਰਿਪੋਟਰ ਉੱਥੇ ਪਹੁੰਚੇ ਤਾਂ ਜੋ ਨਜ਼ਾਰਾ ਉਨ੍ਹਾਂ ਨੇ ਦੇਖਿਆ, ਦੇਖ ਕੇ ਹੈਰਾਨ ਰਹਿ ਗਏ।
ਪੁਲਸ ਚੌਂਕੀ ਵਿਚ ਤਾਇਨਾਤ ਹੈੱਡ ਕਾਂਸਟੇਬਲ ਦੀ ਕੁਰਸੀ ਛੱਡ ਬੈੱਡ 'ਤੇ ਆਰਾਮ ਫਰਮਾ ਰਹੇ ਸਨ। ਮੇਜ 'ਤੇ ਵਾਇਰਲੈੱਸ ਤੇ ਸ਼ਿਕਾਇਤਾਂ ਦਾ ਰਜਿਸਟਰ ਉਂਝ ਹੀ ਲਾਵਾਰਸ ਪਿਆ ਸੀ। ਤੁਸੀਂ ਵੀ ਦੇਖੋ ਨੀਂਦ ਲੈਂਦੀ ਖਾਕੀ ਦੀਆਂ ਤਸਵੀਰਾਂ।
ਮੁੱਖ ਮੰਤਰੀ ਕੋਲ ਡਾਂਸ ਦੇਖਣ ਲਈ ਵਿਹਲ ਹੈ ਪਰ ਅੰਨ੍ਹੇ ਹੋਏ ਬਜ਼ੁਰਗਾਂ ਦੀ ਪਰਵਾਹ ਨਹੀਂ : ਬਾਜਵਾ
NEXT STORY