ਚੰਡੀਗੜ੍ਹ : ਹਰਿਆਣਾ ਮਹਿਲਾ ਕਾਂਗਰਸ ਅੱਜ ਮੰਗਲਵਾਰ ਨੂੰ ਸੋਨੀਆ ਗਾਂਧੀ ਦਾ ਜਨਮ ਦਿਨ ਨਹੀਂ ਮਨਾਏਗੀ। ਮਹਿਲਾ ਕਾਂਗਰਸ ਨੇ ਰੋਹਤਕ ਰੋਡ, ਸੋਨੀਪਤ 'ਚ ਅੱਜ ਇਕ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਸੀ ਪਰ ਹੁਣ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਮਹਿਲਾ ਕਾਂਗਰਸ ਦੀ ਮੀਡੀਆ ਬੁਲਾਰਾ ਰੰਜੀਤ ਮਹਿਤਾ ਦਾ ਕਹਿਣੈ ਕਿ ਜੰਮੂ-ਕਸ਼ਮੀਰ ਅਤੇ ਛੱਤੀਸਗੜ੍ਹ 'ਚ ਰੱਖਿਆ ਕਰਮਚਾਰੀਆਂ ਦੀ ਸ਼ਹਾਦਤ ਨੂੰ ਧਿਆਨ 'ਚ ਰੱਖਦਿਆਂ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਸੋਨੀਆ ਗਾਂਧੀ ਨੇ ਜਨਮ ਦਿਨ 'ਤੇ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬਲਾਤਕਾਰ ਕਰਕੇ ਮਾਸੂਮ ਨੂੰ ਗੋਦੀ 'ਚ ਚੁੱਕ ਘਰ ਲੈ ਗਿਆ ਦਰਿੰਦਾ
NEXT STORY