ਮਨੀਮਾਜਰਾ : ਬਾਲੜੀਆਂ ਨਾਲ ਹੋਣ ਵਾਲੇ ਦੁਸ਼ਕਰਮ ਦੀਆਂ ਵਾਰਦਾਤਾਂ ਦਿਨੋ-ਦਿਨ ਦੈਂਤ ਰੂਪ ਲੈਂਦੀਆਂ ਜਾ ਰਹੀਆਂ ਹਨ। ਚੰਡੀਗੜ੍ਹ ਦੇ ਪਿੰਡ ਕਿਸ਼ਨਗੜ੍ਹ ਦਾ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਦੋਸ਼ੀ ਗੁਆਂਢੀ ਦੇ ਘਰ ਦੀ ਛੱਤ ਤੋਂ ਬੱਚੀ ਨੂੰ ਚੁੱਕ ਕੇ ਸੁਖਨਾ ਦੇ ਜੰਗਲ 'ਚ ਲੈ ਗਿਆ ਅਤੇ ਉਥੇ ਉਸ ਨਾਲ ਦੁਸ਼ਕਰਮ ਕਰਨ ਪਿੱਛੋਂ ਉਸ ਨੂੰ ਗੋਦ 'ਚ ਚੁੱਕ ਕੇ ਵਾਪਸ ਵੀ ਲੈ ਆਇਆ। ਬੱਚੀ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀ ਸ਼ੰਕਰ ਨੂੰ ਗ੍ਰਿਫਤਾਰ ਕਰ ਲਿਆ।
ਮੂਲਰੂਪ 'ਚ ਉਤਰਾਖੰਡ ਨਿਵਾਸੀ ਸ਼ੰਕਰ ਕਿਸ਼ਨਗੜ੍ਹ 'ਚ ਤਿੰਨ-ਚਾਰ ਨੌਜਵਾਨਾਂ ਨਾਲ ਰਹਿੰਦਾ ਹੈ ਅਤੇ ਇਕ ਠੇਕੇਦਾਰ ਕੋਲ ਲੇਬਰ ਦਾ ਕੰਮ ਕਰਦਾ ਹੈ। ਪੁਲਸ ਅਨੁਸਾਰ ਸ਼ੰਕਰ ਨੇ ਬੱਚੀ ਨੂੰ ਲੱਗਭਗ ਸਵਾ 11 ਵਜੇ ਛੱਤ ਤੋਂ ਚੁੱਕ ਕੇ ਸੁਖਨਾ ਲੇਕ ਦੇ ਨੇੜਲੇ ਜੰਗਲ 'ਚ ਲਿਜਾ ਕੇ ਉਸ ਨਾਲ ਦੁਸ਼ਕਰਮ ਕੀਤਾ। ਉਸ ਪਿੱਛੋਂ ਉਹ ਬੱਚੀ ਨੂੰ ਦੁਪਹਿਰ ਲੱਗਭਗ ਇਕ ਵਜੇ ਕਿਸ਼ਨਗੜ੍ਹ ਲੈ ਆਇਆ। ਇਸ ਦੌਰਾਨ ਬੱਚੀ ਦੇ ਮਾਤਾ-ਪਿਤਾ ਉਸ ਨੂੰ ਭਾਲਦੇ ਰਹੇ। ਬੱਚੀ ਨੂੰ ਸ਼ੰਕਰ ਨਾਲ ਦੇਖ ਕੇ ਮਾਤਾ-ਪਿਤਾ ਦਾ ਉਸ ਨਾਲ ਝਗੜਾ ਸ਼ੁਰੂ ਹੋ ਗਿਆ ਅਤੇ ਮੌਕੇ 'ਤੇ ਪੁਲਸ ਨੂੰ ਬੁਲਾਇਆ ਗਿਆ। ਉਦੋਂ ਤੱਕ ਬੱਚੀ ਦੇ ਪਰਿਵਾਰ ਨੂੰ ਇਹ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਮਾਸੂਮ ਧੀ ਨਾਲ ਦੁਸ਼ਕਰਮ ਕੀਤਾ ਗਿਆ ਹੈ।
ਜਦੋਂ ਮਨੀਮਾਜਰਾ ਦੇ ਥਾਣਾ ਮੁਖੀ ਚਰਨਜੀਤ ਸਿੰਘ ਨੇ ਦੋਹਾਂ ਧਿਰਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਤਾਂ ਮਾਮਲਾ ਗੰਭੀਰ ਨਜ਼ਰ ਆਇਆ। ਉਨ੍ਹਾਂ ਨੇ ਲੇਡੀ ਏ.ਐੱਸ.ਆਈ. ਨੂੰ ਬੱਚੀ ਦੀ ਜਾਂਚ ਕਰਨ ਅਤੇ ਉਸ ਨਾਲ ਗੱਲ ਕਰਨ ਲਈ ਇਕੱਲੀ ਭੇਜਿਆ। ਉਦੋਂ ਪਤਾ ਲੱਗਾ ਕਿ ਬੱਚੀ ਨਾਲ ਦੁਸ਼ਕਰਮ ਹੋਇਆ ਹੈ। ਇਸ ਪਿੱਛੋਂ ਫਿਰ ਮੈਡੀਕਲ ਜਾਂਚ ਕਰਵਾਈ ਗਈ, ਜਿਸ ਵਿਚ ਦੁਸ਼ਕਰਮ ਦੀ ਪੁਸ਼ਟੀ ਹੋਈ। ਉਧਰ ਥਾਣਾ ਮੁਖੀ ਨੇ ਦੱਸਿਆ ਕਿ ਦੁਸ਼ਕਰਮ ਦੌਰਾਨ ਜੇਕਰ ਬੱਚੀ ਬੇਹੋਸ਼ ਹੋ ਜਾਂਦੀ ਤਾਂ ਸ਼ੰਕਰ ਉਸ ਨੂੰ ਮਾਰ ਕੇ ਜੰਗਲ 'ਚ ਵੀ ਸੁੱਟ ਸਕਦਾ ਸੀ। ਫਿਲਹਾਲ, ਦੋਸ਼ੀ ਖਿਲਾਫ ਅਗਵਾ ਕਰਨ ਅਤੇ ਦੁਸ਼ਕਰਮ ਕਰਨ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਦਿੱਲੀ ਕੈਬ ਕਾਂਡ ਤੋਂ ਚੰਡੀਗੜ੍ਹ ਚੌਕਸ!
NEXT STORY