ਚੰਡੀਗੜ੍ਹ : ਪੀ.ਜੀ.ਆਈ. ਦੇ ਅੱਧੇ ਡਾਕਟਰ ਸੋਮਵਾਰ ਤੋਂ ਵਿੰਟਰ ਵੇਕੇਸ਼ਨ 'ਤੇ ਚਲੇ ਗਏ ਹਨ, ਇਸ ਤਰ੍ਹਾਂ ਮਰੀਜ਼ਾਂ ਦੀ ਪਰੇਸ਼ਾਨੀ ਵੱਧ ਗਈ ਹੈ। ਸੋਮਵਾਰ ਨੂੰ ਆਰਥੋਪੈਡਿਕ ਦੀ ਓ.ਪੀ.ਡੀ. 'ਚ ਇਹ ਪਰੇਸ਼ਾਨੀ ਸਾਫ ਨਜ਼ਰ ਆਈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੀ.ਜੀ.ਆਈ. ਦੇ ਆਰਥੋਪੈਡਿਕ ਦੀ ਓ.ਪੀ.ਡੀ. 'ਚ 4 ਸੌ ਤੋਂ ਵਧੇਰੇ ਮਰੀਜ਼ ਸਨ, ਜਦਕਿ ਸੀਨੀਅਰ ਡਾਕਟਰ ਸਿਰਫ ਇਕੋ ਸੀ। ਪੀ.ਜੀ.ਆਈ. ਵਲੋਂ ਪੂਰੇ ਡਾਕਟਰਾਂ ਦਾ ਪ੍ਰਬੰਧ ਨਾ ਹੋਣ ਕਾਰਨ ਮਰੀਜ਼ ਕਾਫੀ ਪਰੇਸ਼ਾਨ ਹੋਏ ਅਤੇ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਮਰੀਜ਼ਾਂ ਨੂੰ ਇਹ ਪਰੇਸ਼ਾਨੀ ਇਕ ਮਹੀਨੇ ਤੱਕ ਸਹਿਣੀ ਪਏਗੀ। ਕਾਰਨ ਇਹ ਹੈ ਕਿ ਅੱਧੇ ਡਾਕਟਰ 15 ਦਿਨ ਦੀ ਛੁੱਟੀ 'ਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ 15 ਦਿਨ ਬਾਅਦ ਛੁੱਟੀ 'ਤੇ ਚਲੇ ਜਾਣਗੇ।
ਪਰੇਸ਼ਾਨ ਮਰੀਜ਼ਾਂ 'ਚੋਂ ਜੰਮੂ ਤੋਂ ਆਏ ਅਬਦੁੱਲ ਰਹਿਮਾਨ ਨੇ ਦੱੱਸਿਆ ਕਿ ਸਵੇਰੇ ਛੇਤੀ ਉੱਠ ਕੇ ਉਹ ਪਹਿਲੇ ਕਾਰਡ ਲਈ ਲਾਈਨ 'ਚ ਲੱਗੇ। ਪਹਿਲਾਂ ਉਹ ਐਡੀਸ਼ਨਲ ਪ੍ਰੋਫੈਸਰ ਆਦਿਤੱਯ ਅਗਰਵਾਲ ਦੀ ਓ.ਪੀ.ਡੀ. ਰੂਮ ਦੇ ਸਾਹਮਣੇ ਖੜ੍ਹੇ ਸਨ। ਡੇਢ ਘੰਟੇ ਪਿੱਛੋਂ ਉਨ੍ਹਾਂ ਦਾ ਕਾਰਡ ਦੂਜੇ ਕਮਰੇ 'ਚ ਪਹੁੰਚਾ ਦਿੱਤਾ ਗਿਆ। ਕਿਹਾ ਗਿਆ ਕਿ ਇਥੇ ਡਾਕਟਰ ਦੇਖਣਗੇ। ਅੱਧੇ ਘੰਟਾ ਪਿੱਛੋਂ ਡਾਕਟਰ ਆਏ ਅਤੇ ਮਰੀਜ਼ ਦੇਖਣੇ ਸ਼ੁਰੂ ਕੀਤੇ। ਉਨ੍ਹਾਂ ਦਾ ਨੰਬਰ ਸਵਾ 2 ਵਜੇ ਆਇਆ।
ਜ਼ਿਕਰਯੋਗ ਹੈ ਕਿ ਆਮ ਦਿਨਾਂ 'ਚ ਵੀ ਹਾਲਾਤ ਇਹੋ ਜਿਹੇ ਹੀ ਹੁੰਦੇ ਹਨ। ਸੀਨੀਅਰ ਡਾਕਟਰ ਅਕਸਰ ਸਾਢੇ 10 ਜਾਂ 11 ਵਜੇ ਤੱਕ ਆਉਂਦੇ ਹਨ। ਕਈ ਵਾਰ ਤਾਂ 12 ਵੀ ਵੱਜ ਜਾਂਦੇ ਹਨ। ਹਾਲਾਂਕਿ ਡਾਕਟਰਾਂ ਦੀ ਦਲੀਲ ਹੈ ਕਿ ਉਹ ਓ.ਪੀ.ਡੀ. 'ਚ ਆਉਣ ਤੋਂ ਪਹਿਲਾਂ ਵਾਰਡ 'ਚ ਦਾਖਲ ਮਰੀਜ਼ਾਂ ਨੂੰ ਦੇਖਣ ਜਾਂਦੇ ਹਨ ਪਰ ਦੂਜੇ ਵਿਭਾਗ ਦੇ ਕੁਝ ਡਾਕਟਰ ਅਜਿਹੇ ਵੀ ਹਨ, ਜੋ ਸਮੇਂ ਸਿਰ ਪਹੁੰਚਦੇ ਹਨ। ਹੋਰ ਤਾਂ ਹੋਰ ਆਰਥੋਪੈਡਿਕ ਓ.ਪੀ.ਡੀ. ਦੇ ਬਾਹਰ ਸੂਚਨਾ ਬੋਰਡ 'ਤੇ ਵੀ ਗਲਤ ਸੂਚਨਾ ਦਿੱਤੀ ਜਾ ਰਹੀ ਹੈ। ਬੋਰਡ 'ਤੇ ਛੱਡ ਕੇ ਜਾ ਚੁੱਕੇ ਡਾਕਟਰਾਂ ਦੇ ਨਾਂ ਅਤੇ ਡਿਊਟੀ ਟਾਈਮ ਵੀ ਲਿਖਿਆ ਹੈ, ਜਿਸ ਕਾਰਨ ਅਕਸਰ ਮਰੀਜ਼ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦੇ ਹਨ।
ਇਨ੍ਹਾਂ ਤਿੰਨ ਨੌਜਵਾਨਾਂ ਦਾ ਅਣਮਨੁੱਖੀ ਕਾਰਾਂ ਸੁਣ ਸਿਰ ਸ਼ਰਮਨਾਕ ਝੁੱਕ ਜਾਵੇਗਾ
NEXT STORY