ਤਰਨਤਾਰਨ- ਤਰਨਤਾਰਨ ਜ਼ਿਲੇ ਅੰਦਰ ਪਿਛਲੇ ਸਾਲ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਰਾਜ ਸਭਾ ਮੈਂਬਰ ਮਨੋਹਰ ਸਿੰਘ ਗਿੱਲ ਨੇ ਆਪਣੇ ਨਿੱਜੀ ਕੋਟਾ ਰਾਹੀਂ ਅੰਗਹੀਣ ਲੋਕਾਂ ਨੂੰ ਟਰਾਈਸਾਈਕਲ ਵੰਡਣ ਲਈ ਤਰਨਤਾਰਨ ਰੈੱਡ ਕਰਾਸ ਨੂੰ ਭੇਜੇ ਸਨ ਪਰ ਇੱਥੋਂ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਟਰਾਈਸਾਈਕਲ ਯੂਥ ਹੋਸਟਲ ਦੀ ਛੱਤ ਉੱਪਰ ਸ਼ਿੰਗਾਰ ਬਣ ਕੇ ਰਹਿ ਗਏ। ਇਨ੍ਹਾਂ ਟਰਾਈਸਾਈਕਲਾਂ ਦੇ ਚੱਕਿਆਂ ਨੂੰ ਜੰਗਾਲ ਲੱਗੇ ਹੋਏ ਹਨ, ਬੈਠਣ ਵਾਲੀਆਂ ਸੀਟਾਂ ਟੁੱਟੀਆਂ ਹੋਈਆਂ ਸਨ। ਇਹ ਸਭ ਦੇਖ ਅੰਗਹੀਣ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ।
ਇਸ ਸੰਬੰਧੀ ਜਦੋਂ ਜ਼ਿਲਾ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਰੀਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਨਾ ਬੋਲਦਿਆਂ ਗੋਲ-ਮੋਲ ਜਵਾਬ ਦੇ ਦਿੱਤਾ। ਅੰਗਹੀਣ ਲੋਕਾਂ ਨੇ ਦੱਸਿਆ ਕਿ ਸਾਈਕਲਾਂ ਦੇ ਚੱਕੇ 'ਤੇ ਜੰਗਾਲ ਲੱਗਿਆ ਹੋਇਆ ਹੈ ਅਤੇ ਸੀਟਾਂ ਟੁੱਟੀਆਂ ਹੋਈਆਂ ਹਨ। ਪਹਿਲਾਂ ਅਸੀਂ ਸਾਈਕਲ ਨੂੰ ਰਿਪੇਅਰ ਕਰਾਂਗੇ ਬਾਅਦ 'ਚ ਚੱਲਣਯੋਗ ਹੋਵੇਗਾ। ਸਾਡੇ ਨਾਲ ਕੋਝਾ ਮਜ਼ਾਕ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਰਾਕ 'ਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦਾ ਸੁਸ਼ਮਾ ਨੇ ਦਿੱਤਾ ਭਰੋਸਾ
NEXT STORY