ਦੁਬਈ— ਦੁਬਈ ਪੁਲਸ ਨੇ ਦਿਨੇ-ਦਿਹਾੜੇ ਚੋਰੀ ਦੀ ਕੋਸ਼ਿਸ਼ ਨੂੰ ਅਸਫਲ ਕਰਨ ਦੇ ਲਈ ਇਕ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ 32 ਸਾਲਾ ਸ਼ਾਹਨਵਾਜ਼ ਖਾਨ ਨੇ ਭੱਜਦੇ ਡਕੈਤ ਨੂੰ ਰੋਕ ਕੇ 55 ਲੱਖ ਰੁਪਏ ਲੁੱਟਣ ਤੋਂ ਬਚਾਏ। ਖਾਨ ਨੂੰ ਦੁਬਈ ਪੁਲਸ ਨੇ ਡਕੈਤ ਨੂੰ ਰੋਕਣ, ਉਸ ਨੂੰ ਫੜਨ ਅਤੇ ਲੁੱਟੀ ਹੋਈ ਰਾਸ਼ੀ ਬਰਾਮਦ ਕਰਨ ਦੇ ਲਈ ਸਨਮਾਨਤ ਕੀਤਾ। ਅਲ ਕੁਸੈਂਸ ਇੰਡਸਟਰੀਅਲ ਏ੍ਰੀਆ ਵਿਚ ਇਕ ਪ੍ਰਾਈਵੇਟ ਕੰਪਨੀ ਦਾ ਕਰਮਚਾਰੀ ਬੈਂਕ ਤੋਂ ਨਿਕਲ ਕੇ 3 ਲੱਖ, 20000 ਦਿਰਹਮ ( ਕਰੀਬ 55 ਲੱਖ ਰੁਪਏ) ਕੱਢ ਕੇ ਵਾਪਸ ਆ ਰਿਹਾ ਸੀ। ਉਸ ਦੌਰਾਨ ਇਹ ਘਟਨਾ ਵਾਪਰੀ। ਇਕ ਡਕੈਤ ਕਰਮਚਾਰੀ ਤੋਂ ਪੈਸਿਆਂ ਨਾਲ ਭਰਿਆ ਬੈਗ ਖਿੱਚਣ ਲੱਗਾ। ਆਪਣੀ ਕਾਰ ਵਿਚ ਬੈਠੇ ਖਾਨ ਨੇ ਇਹ ਘਟਨਾ ਦੇਖੀ ਅਤੇ ਉਸੇ ਦੌਰਾਨ ਭੱਜਦੇ ਡਕੈਤ ਬੈਗ ਖੋਹ ਲਿਆ। ਖਾਨ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਤੁਰੰਤ ਪਹੁੰਚ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਰੰਗ ਲਿਆਈ ਮੋਦੀ ਦੀ ਮੁਹਿੰਮ, ਯੂ.ਐਨ.ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਕੀਤਾ ਐਲਾਨ
NEXT STORY