ਮੁੰਬਈ- ਬਾਲੀਵੁਡ ਅਭਿਨੇਤਾ ਸ਼ਾਹਰੁਖ ਖਾਨ ਨੂੰ ਰਾਹਤ ਪਹੁੰਚਾਉਂਦੇ ਹੋਏ ਇਨਕਮ ਟੈਕਸ ਟ੍ਰਿਬਿਊਨਲ ਨੇ ਇਨਕਮ ਟੈਕਸ ਵਿਭਾਗ ਦੇ ਸੰਪਤੀ ਨਾਲ ਜੁੜੇ ਇਕ ਟੈਕਸ ਸਬੰਧੀ ਹੁਕਮ ਨੂੰ ਪਲਟ ਦਿੱਤਾ ਹੈ। ਟੈਕਸ ਪ੍ਰਸ਼ਾਸਨ ਨੇ ਸ਼ਾਹਰੁਖ ਖਾਨ ਦੀ ਸ਼ੁੱਧ ਸੰਪਤੀ 'ਚ 2.28 ਕਰੋੜ ਰੁਪਏ ਹੋਰ ਜੋੜਨ ਦਾ ਹੁਕਮ ਦਿੱਤਾ ਸੀ।
ਵਿਭਾਗ ਦੇ ਮੁਤਾਬਕ ਇਹ ਰਕਮ ਅਭਿਨੇਤਾ ਨੇ ਆਪਣੀ ਪਤਨੀ ਨੂੰ ਫਲੈਟ ਅਤੇ ਗਹਿਣੇ ਖਰੀਦਣ ਦੇ ਲਈ ਵਿਆਜ ਮੁਕਤ ਕਰਜ਼ੇ ਦੇ ਤੌਰ 'ਤੇ ਦਿੱਤੀ ਸੀ। ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਨੇ ਇਸ ਰਕਮ 'ਚੋਂ ਦਿੱਲੀ 'ਚ 1.65 ਕਰੋੜ ਰੁਪਏ ਦਾ ਘਰ ਖਰੀਦਿਆ ਅਤੇ 63 ਲੱਖ ਰੁਪਏ ਦੇ ਗਹਿਣੇ ਖਰੀਦੇ। ਇਨਕਮ ਟੈਕਸ ਕਮਿਸ਼ਨਰ (ਅਪੀਲੀ) ਨੇ ਨਿਰਧਾਰਨ ਸਾਲ 2005-06 ਦੇ ਦੌਰਾਨ ਸ਼ਾਹਰੁਖ ਦੀ ਸ਼ੁੱਧ ਸੰਪਤੀ 'ਚ ਇਸ ਰਕਮ ਨੂੰ ਜੋੜਨ ਦਾ ਹੁਕਮ ਦਿੱਤਾ। ਇਨਕਮ ਟੈਕਸ ਕਮਿਸ਼ਨਰ ਦੇ ਮੁਤਾਬਕ ਇਹ ਇਕ ਤਰ੍ਹਾਂ ਨਾਲ ਸੰਪਤੀ ਦੀ ਸਪੁਰਦਗੀ ਜਿਹੀ ਹੈ।
ਇਨਕਮ ਟੈਕਸ ਅਪੀਲੀ ਅਥਾਰਿਟੀ ਨੇ ਮਾਮਲੇ 'ਚ ਆਪਣਾ ਫੈਸਲਾ ਦਿੰਦੇ ਹੋਏ ਕਿਹਾ ਕਿ ਅਭਿਨੇਤਾ ਦੀ ਪਤਨੀ ਵੱਲੋਂ ਖਰੀਦੇ ਗਏ ਮਕਾਨ ਅਤੇ ਗਹਿਣਿਆਂ ਨੂੰ ਸੰਪਤੀ ਦੀ ਅਪ੍ਰਤੱਖ ਸਪੁਰਦਗੀ ਮੰਨ ਕੇ ਅਭਿਨੇਤਾ ਦੀ ਸੰਪਤੀ ਵਿਚ 2.28 ਕਰੋੜ ਰੁਪਏ ਦੀ ਰਕਮ ਜੋੜਨ ਦਾ ਪ੍ਰਾਪਰਟੀ ਟੈਕਸ ਕਮਿਸ਼ਨਰ (ਅਪੀਲ) ਦਾ ਹੁਕਮ ਸਹੀ ਨਹੀਂ ਹੈ।
ਆਇਲ ਇੰਡੀਆ ਨੇ ਸਮਝੌਤੇ 'ਤੇ ਦਸਤਖਤ ਕੀਤੇ
NEXT STORY