ਚੰਡੀਗੜ੍ਹ : ਅੱਜ ਉਹ ਇਕ ਸ਼ਖਸੀਅਤ ਬਣ ਚੁੱਕੇ ਹਨ, ਜਿਨ੍ਹਾਂ ਨੇ ਰੌਕ ਗਾਰਡਨ ਦਾ ਨਿਰਮਾਣ ਕਰਕੇ ਚੰਡੀਗੜ੍ਹ ਨੂੰ ਇਕ ਵੱਖਰੀ ਪਛਾਣ ਦਿੱਤੀ। ਜੀ ਹਾਂ, ਖੂਬਸੂਰਤ ਕਲਾਕ੍ਰਿਤੀਆਂ ਦਾ ਸੰਸਾਰ ਰੌਕ ਗਾਰਡਨ ਬਣਾਉਣ ਵਾਲੇ ਨੇਕਚੰਦ ਸੈਣੀ ਦਾ ਅੱਜ ਜਨਮ ਦਿਨ ਹੈ। ਇਕ ਵੱਖਰੀ ਹੀ ਦੁਨੀਆ ਵਸਾਉਣ ਲਈ ਪਦਮਸ਼੍ਰੀ ਨੇਕਚੰਦ ਇਕੱਲੇ ਹੀ ਇਸ ਸਫਰ 'ਤੇ ਨਿਕਲੇ ਸਨ। ਜਨੂੰਨ ਹੀ ਸੀ ਕਿ ਕਈ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਰੋੜੇ-ਪੱਥਰਾਂ, ਟੁੱਟੀਆਂ ਚੂੜੀਆਂ ਆਦਿ ਨਾਲ ਇਕ ਯਾਦਗਾਰ ਸਥਾਨ ਤਿਆਰ ਕਰ ਦਿੱਤਾ।
ਇਥੇ ਤਸਵੀਰਾਂ ਰਾਹੀਂ ਉਨ੍ਹਾਂ ਦੇ ਜੀਵਨ 'ਤੇ ਇਕ ਝਾਤ ਮਾਰਨ ਦਾ ਯਤਨ ਕੀਤਾ ਗਿਆ ਹੈ। ਪਹਿਲੀ ਤਸਵੀਰ 'ਚ ਆਪਣੇ ਆਫਿਸ 'ਚ ਬੈਠ ਕੇ ਕਲਾਕ੍ਰਿਤੀਆਂ ਬਣਾਉਂਦੇ ਹੋਏ ਰੌਕ ਗਾਰਡਨ ਦੇ ਨਿਰਮਾਤਾ ਨੇਕਚੰਦ ਕਾਫੀ ਬਿਜ਼ੀ ਲੱਗ ਰਹੇ ਹਨ। ਇਕ ਤਸਵੀਰ 'ਚ ਉਹ ਸਭ ਤੋਂ ਲੰਬੇ ਵਿਅਕਤੀ ਨਾਲ ਹੱਥ ਮਿਲਾਉਂਦੇ ਬੜੇ ਖੁਸ਼ ਨਜ਼ਰ ਆ ਰਹੇ ਹਨ। ਇਕ ਹੋਰ ਤਸਵੀਰ 'ਚ ਉਹ ਚੰਡੀਗੜ੍ਹ ਦੀ ਪਲਾਨਿੰਗ 'ਚ ਅਹਿਮ ਯੋਗਦਾਨ ਦੇਣ ਵਾਲੇ ਐੱਮ.ਸੀ.ਰੰਧਾਵਾ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਨੇਕਚੰਦ ਨੇ ਦੇਸ਼ ਦੇ ਕਈ ਸਾਬਕਾ ਪ੍ਰਧਾਨ ਮੰਤਰੀਆਂ ਨਾਲ ਵੀ ਰੌਕ ਗਾਰਡਨ ਦੀ ਖੂਬਸੂਰਤੀ ਨੂੰ ਮਾਣਿਆ, ਜਿਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਕ ਸਟੈਚੂ ਭੇਟ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਾਲ ਵੀ ਉਹ ਕਾਫੀ ਖੁਸ਼ਨੁਮਾ ਅੰਦਾਜ਼ 'ਚ ਰੌਕ ਗਾਰਡਨ ਦਾ ਦੌਰਾ ਕਰ ਰਹੇ ਹਨ। ਇਕ ਤਸਵੀਰ 'ਚ ਆਪਣੀ ਦੋਹਤੀ ਅਨੁਪਮਾ ਨਾਲ ਖੁਸ਼ੀ ਦੇ ਪਲਾਂ 'ਚ ਨਜ਼ਰ ਆ ਰਹੇ ਹਨ।
ਰਾਮਪਾਲ ਤੋਂ ਬਾਅਦ ਹੁਣ ਉਸ ਦੀ ਭੈਣ 'ਤੇ ਆਈ ਮੁਸੀਬਤ
NEXT STORY