ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੀ ਓਪਨਿੰਗ ਫਿਲਮ 'ਰਾਅ' ਦਾ ਮੋਸ਼ਨ ਪੋਸਟ ਰਿਲੀਜ਼ ਹੋ ਗਿਆ ਹੈ। ਭੂਸ਼ਣ ਕੁਮਾਰ ਦੀ ਇਸ ਫਿਲਮ 'ਰਾਅ 'ਚ ਜੈਕਲੀਨ ਡਬਲ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ 'ਚ ਜੈਕਲੀਨ ਅਤੇ ਰਣਬੀਰ ਕਪੂਰ ਮੁੱਖ ਕਿਰਦਾਰ 'ਚ ਦਿਖਾਈ ਦੇਣਗੇ। ਇਕ ਕਿਰਦਾਰ 'ਚ ਜੈਕਲੀਨ ਰਣਵੀਰ ਕਪੂਰ ਦੇ ਨਾਲ ਟਿਆ ਦੇ ਗਲੈਮਰਸ ਅਵਤਾਰ 'ਚ ਨਜ਼ਰ ਆਵੇਗੀ ਜਿਹੜੀ ਕਲਾ ਦੀ ਦੀਵਾਨੀ ਬਣੀ ਹੈ। ਦੂਜੇ ਕਿਰਦਾਰ 'ਚ ਉਹ ਮੂਵੀ ਨਿਰਦੇਸ਼ਕ ਆਇਸ਼ਾ ਦੇ ਕਿਰਦਾਰ 'ਚ ਬਹੁਤ ਹੀ ਕੈਜੂਅਲ ਲੁਕ 'ਚ ਨਜ਼ਰ ਆਵੇਗੀ। ਫਿਲਮ 'ਚ ਜੈਕਲੀਨ ਦੀ ਗਰਦਨ ਅਤੇ ਗੁੱਟ 'ਤੇ ਟੈਟੂ ਵੀ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ 13 ਫਰਵਰੀ ਨੂੰ ਰਿਲੀਜ਼ ਹੋਵੇਗੀ ਜਦਕਿ ਫਿਲਮ ਦਾ ਟ੍ਰੈਲਰ 17 ਦਸੰਬਰ ਨੂੰ ਰਿਲੀਜ਼ ਹੋਵੇਗਾ। ਜੈਕਲੀਨ ਇਸ ਤੋਂ ਪਹਿਲਾਂ ਹਾਊਸਫੁੱਲ-2, ਰੇਸ ਕਿਕ ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।
ਸਾਲ 2014 ਦੀਆਂ ਇਨ੍ਹਾਂ ਫਿਲਮਾਂ ਨੇ ਦਿਖਾਇਆ ਕਮਾਲ (ਦੇਖੋ ਤਸਵੀਰਾਂ)
NEXT STORY