* ਅਮਰ ਹੋਣ ਦੀ ਭਾਵਨਾ ਤੋਂ ਪ੍ਰੇਰਿਤ ਹੋਏ ਬਿਨਾਂ ਅੱਜ ਤੱਕ ਕਿਸੇ ਨੇ ਵੀ ਆਪਣੇ ਦੇਸ਼ ਲਈ ਪ੍ਰਾਣਾਂ ਦਾ ਬਲੀਦਾਨ ਨਹੀਂ ਦਿੱਤਾ।
* ਆਪਣੇ ਔਗੁਣ ਆਪਣੇ-ਆਪ ਨੂੰ ਹੀ ਤਕਲੀਫ ਦਿੰਦੇ ਹਨ।
* ਬਹੁਤ ਸਾਰੇ ਵਿਅਕਤੀ ਉਨ੍ਹਾਂ ਮਨੁੱਖਾਂ ਨਾਲ ਨਾਰਾਜ਼ ਹੋ ਜਾਂਦੇ ਹਨ, ਜੋ ਉਨ੍ਹਾਂ ਦੇ ਔਗੁਣ ਦੱਸਦੇ ਹਨ, ਜਦੋਂਕਿ ਉਨ੍ਹਾਂ ਨੂੰ ਨਾਰਾਜ਼ ਉਨ੍ਹਾਂ ਔਗੁਣਾਂ ਨਾਲ ਹੋਣਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਦੱਸੇ ਜਾਂਦੇ ਹਨ।
* ਆਪਣੇ ਔਗੁਣ ਕੋਈ ਨਹੀਂ ਦੇਖ ਸਕਦਾ। ਆਪਣਾ ਵਤੀਰਾ ਸਾਰਿਆਂ ਨੂੰ ਚੰਗਾ ਜਾਪਦਾ ਹੈ ਪਰ ਜੋ ਹਰ ਸਥਿਤੀ ਵਿਚ ਖੁਦ ਨੂੰ ਛੋਟਾ ਸਮਝਦਾ ਹੈ, ਉਹ ਆਪਣੀ ਕਮੀ ਵੀ ਦੇਖ ਸਕਦਾ ਹੈ।
* ਚਰਿੱਤਰਵਾਨ ਆਪਣੀਆਂ ਕਮੀਆਂ ਸੁਣਨਾ ਪਸੰਦ ਕਰਦੇ ਹਨ।
* ਸੌ ਗੁਣ ਹੁੰਦੇ ਹੋਏ ਵੀ ਜੇ ਕਿਸੇ ਵਿਚ ਇਕ ਔਗੁਣ ਹੈ ਤਾਂ ਉਹ ਸਾਰੇ ਗੁਣਾਂ ਨੂੰ ਢੱਕ ਲੈਂਦਾ ਹੈ।
* ਜੋ ਦੂਜਿਆਂ ਦੇ ਔਗੁਣਾਂ ਦੀ ਚਰਚਾ ਕਰਦਾ ਹੈ, ਉਹ ਆਪਣੇ ਔਗੁਣ ਪ੍ਰਗਟ ਕਰਦਾ ਹੈ।
* ਸੁੱਖਾਂ ਦਾ ਮਾਨਸਿਕ ਤਿਆਗ ਕਰਨਾ ਹੀ ਸੱਚਾ ਸੁੱਖ ਹੈ। ਜਦੋਂ ਤਕ ਵਿਅਕਤੀ ਲੌਕਿਕ ਸੁੱਖਾਂ ਦੇ ਅਧੀਨ ਰਹਿੰਦਾ ਹੈ, ਉਸ ਵੇਲੇ ਤਕ ਉਸ ਨੂੰ ਅਲੌਕਿਕ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਸੁੱਖਾਂ ਦਾ ਸਰੀਰਕ ਤਿਆਗ ਤਾਂ ਆਸਾਨ ਕੰਮ ਹੈ ਪਰ ਮਾਨਸਿਕ ਤਿਆਗ ਬਹੁਤ ਮੁਸ਼ਕਿਲ ਹੈ।
* ਸਵਰਗ ਤੇ ਨਰਕ ਕੋਈ ਭੁਗੋਲਿਕ ਸਥਿਤੀ ਨਹੀਂ, ਸਗੋਂ ਇਕ ਮਨੋਸਥਿਤੀ ਹੈ। ਜਿਸ ਤਰ੍ਹਾਂ ਦਾ ਸੋਚੋਗੇ, ਉਸੇ ਤਰ੍ਹਾਂ ਦਾ ਮਿਲੇਗਾ।
* ਸਵਰਗ ਤੇ ਮੁਕਤੀ ਦਾ ਦਰਵਾਜ਼ਾ ਮਨੁੱਖ ਦਾ ਦਿਲ ਹੀ ਹੈ।
* ਸਵਰਗ ਸ਼ਬਦ ਵਿਚ ਜਿਨ੍ਹਾਂ ਗੁਣਾਂ ਦਾ ਬੋਧ ਹੁੰਦਾ ਹੈ, ਸਫਾਈ ਉਨ੍ਹਾਂ ਵਿਚ ਸਭ ਤੋਂ ਪਹਿਲਾਂ ਹੈ।
* ਸਵਰਗ ਤੇ ਨਰਕ ਕੋਈ ਸਥਾਨ ਨਹੀਂ, ਸਗੋਂ ਨਜ਼ਰੀਆ ਹੈ।
* ਸਵਰਗ ਵਿਚ ਜਾ ਕੇ ਗੁਲਾਮ ਬਣਨ ਦੇ ਮੁਕਾਬਲੇ ਨਰਕ ਵਿਚ ਜਾ ਕੇ ਰਾਜਾ ਬਣਨਾ ਬਿਹਤਰ ਹੈ।
* ਸੱਭਿਅਤਾ ਤੇ ਸੰਸਕ੍ਰਿਤੀ 'ਚ ਜਿੰਨਾ ਫਰਕ ਹੈ, ਓਨਾ ਹੀ ਫਰਕ ਉਪਾਸਨਾ ਤੇ ਧਰਮ ਵਿਚ ਹੈ।
ਸ਼੍ਰੀ ਕ੍ਰਿਸ਼ਨ ਅਵਤਾਰ
NEXT STORY