ਜੀਰਾ ਨਾ ਸਿਰਫ ਭੋਜਨ ਦੇ ਸੁਆਦ ਨੂੰ ਵਧੀਆ ਬਣਾਉਂਦਾ ਹੈ ਸਗੋਂ ਇਹ ਕਈ ਬੀਮਾਰੀਆਂ 'ਚ ਬਹੁਤ ਲਾਭਕਾਰੀ ਹੁੰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਹ ਬਹੁਤ ਲਾਭਕਾਰੀ ਹੈ। ਇਹ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਜੀਰੇ 'ਚ ਆਈਰਨ ਭਰਪੂਰ ਮਾਤਰਾ 'ਚ ਹੁੰਦਾ ਹੈ ਜਿਸ ਨਾਲ ਇਹ ਖੂਨ ਦੀ ਕਮੀ ਨੂੰ ਦਰੁਸਤ ਰੱਖਦਾ ਹੈ। ਦਮੇ ਦੇ ਮਰੀਜ਼ਾਂ ਨੂੰ ਇਸ ਦਾ ਭਰਪੂਰ ਲਾਭ ਮਿਲਦਾ ਹੈ। ਇਸ 'ਚ ਥਾਮੋਕੀਯਨਾਨ ਨਾਂ ਇਕ ਖਾਸ ਤੱਤ ਹੁੰਦਾ ਹੈ ਜੋ ਦਮੇ ਨੂੰ ਰੋਕਣ 'ਚ ਬਹੁਤ ਮਦਦਗਾਰ ਹੈ। ਭਾਰਤੀ ਪਾਕ ਕਲਾ 'ਚ ਮਸਾਲਿਆ ਦੀ ਵਰਤੋਂ ਦਾ ਵੱਖਰਾ ਹੀ ਮਹੱਤਵ ਹੈ। ਮਸਾਲੇ ਨਾ ਸਿਰਫ ਸੁਆਦ ਵਧਾਉਣ ਦਾ ਕੰਮ ਕਰਦੇ ਹਨ ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਹੈ। ਸਾਡੇ ਖਾਣੇ 'ਚ ਕਈ ਪਕਵਾਨ ਤਾਂ ਇਨ੍ਹਾਂ ਮਸਾਲਿਆਂ ਦੇ ਨਾਂ ਤੇ ਹੀ ਜਾਣੇ ਜਾਂਦੇ ਹਨ, ਜਿਸ ਤਰ੍ਹਾਂ ਜ਼ਿਆਦਾਤਰ ਪਸੰਦ ਕੀਤਾ ਜਾਂਦਾ ਹੈ ਜੀਰਾ ਰਾਈਸ। ਜੀਰਾ, ਕਾਲਾ, ਸਫੇਦ ਅਤੇ ਮਟਮੈਲੇ ਰੰਗ 'ਚ ਉਪਲੱਬਧ ਹੁੰਦਾ ਹੈ। ਜੀਰੇ ਦੀ ਲਗਾਤਾਰ ਵਰਤੋਂ ਸਰੀਰ ਦੀ ਸ਼ੋਧਨ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ ਅਤੇ ਗੰਦਗੀ ਕਿੱਲਾਂ ਦੇ ਤੌਰ 'ਤੇ ਬਾਹਰ ਨਹੀਂ ਆਉਂਦੀ, ਜੀਰਾ ਤੁਹਾਡੀ ਚਮੜੀ ਸਾਫ ਅਤੇ ਸੁੰਦਰ ਬਣਾਉਂਦਾ ਹੈ। ਜੀਰੇ 'ਚ ਵਿਟਾਮਿਨ ਈ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਨਾਲ ਇਹ ਚਮੜੀ ਨੂੰ ਸਿਹਤਮੰਦ ਰੱਖਣ 'ਚ ਕਾਫੀ ਫਾਇਦੇਮੰਦ ਹੁੰਦਾ ਹੈ।
ਡਿਮੇਂਸ਼ਿਆ ਨਾਲ ਲੜ ਸਕਦਾ ਹੈ ਐਸਪੀਰਨ
NEXT STORY