ਨਵੀਂ ਦਿੱਲੀ- ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਹਰ ਇਨਸਾਨ ਦੀ ਇਹੋ ਚਿੰਤਾ ਹੁੰਦੀ ਹੈ ਕਿ ਹੁਣ ਉਹ ਗੁਜ਼ਾਰਾ ਕਿਵੇਂ ਕਰੇਗਾ। ਉਸ ਨੂੰ ਜਾਂ ਤਾਂ ਪੈਨਸ਼ਨ ਦਾ ਸਹਾਰਾ ਲੈਣਾ ਪੈਂਦਾ ਹੈ, ਜਾਂ ਫਿਰ ਉਹ ਦੁਬਾਰਾ ਨੌਕਰੀ ਜਾਂ ਆਪਣਾ ਕੰਮ ਸ਼ੁਰੂ ਕਰਕੇ ਆਪਣਾ ਘਰ ਚਲਾ ਸਕਦਾ ਹੈ। ਪਰ ਹੁਣ ਅਜਿਹੇ ਲੋਕਾਂ ਦੀ ਟੈਨਸ਼ਨ ਘਟਾਉਣ ਦੇ ਲਈ ਨੈਸ਼ਨਲ ਪੈਨਸ਼ਨ ਯੋਜਨਾ ਲਿਆਈ ਗਈ ਹੈ। ਇਹ ਇਕ ਅਜਿਹਾ ਪਲਾਨ ਹੈ ਜਿਸ ਦੇ ਅਧੀਨ ਲੋਕ ਆਪਣੇ ਸਰਵਿਸ ਪੀਰੀਅਡ ਦੇ ਦੌਰਾਨ ਧਨ ਇਨਵੈਸਟ ਕਰਕੇ ਰਿਟਾਇਰਮੈਂਟ ਤੋਂ ਬਾਅਦ ਉਸ ਰੁਪਏ ਨੂੰ ਪੈਨਸ਼ਨ ਦੇ ਰੂਪ ਵਿਚ ਪ੍ਰਾਪਤ ਕਰ ਸਕਦੇ ਹਨ।
ਦੱਸ ਦਈਏ ਕਿ ਨੈਸ਼ਨਲ ਪੈਨਸ਼ਨ ਸਕੀਮ (ਐੱਨ.ਪੀ.ਐੱਸ.) ਨੂੰ ਸਭ ਤੋਂ ਪਹਿਲੇ 2004 'ਚ ਸਰਕਾਰੀ ਕਰਮਚਾਰੀਆਂ ਦੇ ਲਈ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਇਕ ਮਈ 2009 'ਚ ਐੱਨ.ਪੀ.ਐੱਸ. ਨੂੰ ਸਾਰੇ ਭਾਰਤੀ ਨਾਗਰਿਕਾਂ ਦੇ ਲਈ ਖੋਲ੍ਹ ਦਿੱਤਾ ਗਿਆ। ਇਸ 'ਚ 18 ਤੋਂ 60 ਸਾਲ ਦੇ ਭਾਰਤੀ ਨਾਗਰਿਕ ਨਿਵੇਸ਼ ਕਰ ਸਕਦੇ ਹਨ। ਨਵੀਆਂ ਯੋਜਨਾ ਹੋਣ ਦੀ ਵਜ੍ਹਾ ਨਾਲ ਇਸ ਦੇ ਬਾਰੇ 'ਚ ਲੋਕਾਂ ਨੂੰ ਘੱਟ ਜਾਣਕਾਰੀ ਹੈ। ਇਸ 'ਚ ਦੋ ਤਰ੍ਹਾਂ ਦੇ ਨਿਵੇਸ਼ ਬਦਲ- ਟੀਅਰ 1 ਅਤੇ ਟੀਅਰ 2 ਹਨ। ਐੱਨ.ਪੀ.ਐੱਸ. ਯੋਜਨਾ 'ਚ ਮਾਮੂਲੀ ਰਕਮ ਜਮ੍ਹਾ ਕਰ ਕੇ ਤੁਸੀਂ ਆਪਣਾ ਬੁਢਾਪਾ ਸੰਵਾਰ ਸਕਦੇ ਹੋ।
ਸਰਕਾਰ ਨੇ ਪੁਆਇੰਟ ਆਫ ਪ੍ਰੈਜੈਂਸ ਦੇ ਦੇਸ਼ 'ਚ 285 ਕੇਂਦਰ ਤੈਅ ਕੀਤੇ ਹਨ, ਜਿਨ੍ਹਾਂ ਨੂੰ ਸੰਚਾਲਤ ਕਰਨ ਦੇ ਲਈ ਸਰਕਾਰ ਨੇ 17 ਬੈਂਕਾਂ ਨੂੰ ਲਾਈਸੈਂਸ ਦਿੱਤਾ ਹੈ। ਨਵੀਂ ਸਕੀਮ ਦੇ ਤਹਿਤ ਤੁਸੀਂ ਕਿਸੇ ਵੀ ਬੈਂਕ 'ਚ ਖਾਤਾ ਖੋਲ੍ਹ ਸਕਦੇ ਹੋ, ਪਰ ਜੇਕਰ ਤੁਸੀਂ ਉਸ ਬੈਂਕ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਹੋ ਤਾਂ ਤੁਹਾਨੂੰ ਬੈਂਕ ਬਦਲਣ ਦੀ ਛੋਟ ਹੋਵੇਗੀ। ਐੱਨ.ਪੀ.ਐੱਸ. 'ਚ ਨਿਵੇਸ਼ ਦੀ ਘੱਟੋ-ਘੱਟ ਹੱਦ 1000 ਰੁਪਏ ਸਾਲਾਨਾ ਹੈ ਜਦੋਂਕਿ ਵੱਧ ਤੋਂ ਵੱਧ ਨਿਵੇਸ਼ ਦੀ ਹੱਦ 12000 ਰੁਪਏ ਹੈ। ਇਸ 'ਚ ਤੁਸੀਂ ਬਚਤ ਦੇ ਹਿਸਾਬ ਨਾਲ ਜ਼ਿਆਦਾ ਤੋਂ ਜ਼ਿਆਦਾ ਪੈਸਾ ਜਮ੍ਹਾ ਕਰ ਸਕਦੇ ਹੋ।
ਇਹ ਸਮਾਰਟਫੋਨ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਫੋਨ (ਦੇਖੋ ਤਸਵੀਰਾਂ)
NEXT STORY