ਨਵੀਂ ਦਿੱਲੀ- ਹੁਣ ਤੱਕ ਤੁਸੀਂ ਸਭ ਤੋਂ ਮਹਿੰਗੇ ਫੋਨ ਦੇ ਰੂਪ ਵਿਚ ਐੱਪਲ, ਸੈਮਸੰਗ, ਐੱਲ.ਜੀ. ਅਤੇ ਸੋਨੀ ਆਦਿ ਦੇ ਸਮਾਰਟਫੋਨ ਨੂੰ ਹੀ ਦੇਖਿਆ ਹੋਵੇਗਾ ਪਰ ਹੁਣ ਇਕ ਅਜਿਹਾ ਸਮਾਰਟਫੋਨ ਆ ਚੁੱਕਿਆ ਹੈ ਜਿਸ ਦੇ ਸਾਹਮਣੇ ਇਹ ਫੋਨ ਕਿਤੇ ਨਹੀਂ ਟਿਕਦੇ। ਇਸ ਫੋਨ ਨੂੰ ਲਾਸ ਵੇਗਾਸ 'ਚ ਆਯੋਜਿਤ ਹੋ ਰਹੇ ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ ਦੇ ਦੌਰਾਨ ਪ੍ਰਦਰਸਿਤ ਕੀਤਾ ਗਿਆ ਹੈ। ਇਸ ਦੀ ਅੰਦਾਜ਼ਨ ਕੀਮਤ 6000 ਯੂ.ਐੱਸ. ਡਾਲਰ ਲਗਭਗ 380000 ਰੁਪਏ ਹਨ।
ਇਸ ਫੋਨ ਨੂੰ ਸੁਪਰਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਲੰਬੋਰਗਿਨੀ ਲੈ ਕੇ ਆਈ ਹੈ। 88 ਟਾਉਰੀ ਨਾਂ ਤੋਂ ਆਇਆ ਇਹ ਸਮਾਰਟਫੋਨ ਦੁਨੀਆ ਦੇ ਸਭ ਤੋਂ ਮਹਿੰਗੇ ਸਮਾਰਟਫੋਨ 'ਚੋਂ ਇਕ ਹੈ। ਇਸ ਤੋਂ ਇਲਾਵਾ ਇਹ ਬੇਹੱਦ ਖ਼ੂਬਸੂਰਤ ਅਤੇ ਜ਼ਬਰਦਸਤ ਪਰਫਾਰਮੈਂਸ ਵਾਲੇ ਸਮਾਰਟਫੋਨਸ 'ਚ ਵੀ ਸ਼ਾਮਲ ਕੀਤਾ ਗਿਆ ਹੈ। ਐਂਡ੍ਰਾਇਡ 4.4 ਕਿਟਕੈਟ ਓ.ਐੱਸ. 'ਤੇ ਕੰਮ ਕਰਨ ਵਾਲਾ ਇਹ ਫੋਨ 5 ਸ਼ਾਨਦਾਰ ਕਲਰ- ਬਲੈਕ, ਬਲਿਊ, ਰੈੱਡ, ਔਰੇਂਜ ਅਤੇ ਬ੍ਰਾਉਨ 'ਚ ਪੇਸ਼ ਕੀਤਾ ਗਿਆ ਹੈ।
88 ਟਾਉਰੀ ਸਮਾਰਟਫੋਨ 'ਚ 5 ਇੰਚ ਦੀ ਫੁਲ ਐੱਚ.ਡੀ. ਡਿਸਪਲੇ ਸਕ੍ਰੀਨ, ਡਿਊਲ ਸਿਮ ਸਪੋਰਟ, 3ਜੀ.ਬੀ. ਰੈਮ, 2.3 ਗੀਗਾਹਰਟਜ਼ ਪ੍ਰੋਸੈਸਰ, 64ਜੀ.ਬੀ. ਇੰਟਰਨਲ ਮੈਮਰੀ, 128 ਜੀ.ਬੀ. ਮੈਮਰੀ ਕਾਰਡ ਸਪੋਰਟ ਜਿਹੇ ਫੀਚਰਸ ਦਿੱਤੇ ਗਏ ਹਨ। ਇਸ 'ਚ 3400 ਐੱਮ.ਏ.ਐੱਚ. ਦੀ ਵੱਡੀ ਬੈਟਰੀ ਲੱਗੀ ਹੈ। ਕੰਪਨੀ ਨੇ ਇਸ ਫੋਨ 'ਚ 20 ਮੇਗਾਪਿਕਸਲ ਕੈਮਰਾ ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ ਪਿੱਛੇ ਅਤੇ 8 ਐੱਮ.ਪੀ. ਕੈਮਰਾ ਅੱਗੇ ਵਾਲੇ ਪਾਸੇ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਫੋਨ ਨੂੰ ਦੁਨੀਆ ਦੇ ਸਲੈਕਟੇਡ ਸਟੋਰਸ 'ਤੇ ਉਪਲਬਧ ਕਰਾਇਆ ਗਿਆ ਹੈ।
ਬੈਂਕ ਖਾਤਾ ਲਿੰਕ ਹੋਣ 'ਤੇ ਰਿਆਇਤੀ ਦਰ 'ਤੇ ਮਿਲੇਗਾ ਸਿਲੰਡਰ
NEXT STORY