ਮੁੰਬਈ- ਆਈ.ਸੀ.ਆਈ.ਸੀ.ਆਈ. ਬੈਂਕ ਨੇ ਬੁੱਧਵਾਰ ਨੂੰ ਅਜਿਹੇ 'ਕਾਨਟੈਕਟਲੈੱਸ ਡੈਬਿਟ ਅਤੇ ਕ੍ਰੈਡਿਟ ਕਾਰਡ ਪੇਸ਼ ਕੀਤੇ ਹਨ ਜਿਨ੍ਹਾਂ ਦੇ ਜ਼ਰੀਏ ਭੁਗਤਾਨ ਆਦਿ ਕਰਦੇ ਸਮੇਂ ਇਨ੍ਹਾਂ ਨੂੰ ਮਰਚੰਟ ਟਰਮਿਨਲ 'ਤੇ ਸਵਾਈਪ ਨਹੀਂ ਕਰਨਾ ਪੈਂਦਾ ਸਗੋਂ ਉਸ ਦੇ ਕੋਲ ਲਹਿਰਾਉਣ ਨਾਲ ਹੀ ਕੰਮ ਚਲ ਜਾਵੇਗਾ।
ਬੈਂਕ ਦਾ ਕਹਿਣਾ ਹੈ ਕਿ ਦੇਸ਼ 'ਚ ਇਹ ਆਪਣੀ ਤਰ੍ਹਾਂ ਦਾ ਪਹਿਲਾ ਕਾਰਡ ਹੈ। ਇਹ ਕਾਰਡ ਨੀਅਰ ਫੀਲਡ ਕਮਿਊਨਿਕੇਸ਼ਨ (ਐੱਨ.ਐੱਫ.ਸੀ.) ਤਕਨੀਕ 'ਤੇ ਆਧਾਰਤ ਹੈ। ਬੈਂਕ ਨੇ ਇਨ੍ਹਾਂ ਕਾਰਡਾਂ ਦੀ ਸ਼ੁਰੂਆਤ ਮੁੰਬਈ, ਹੈਦਰਾਬਾਦ ਅਤੇ ਗੁੜਗਾਂਵ ਤੋਂ ਕੀਤੀ ਹੈ।
ਰੁਪਏ ਨੇ ਲਗਾਈ 40 ਪੈਸੇ ਦੀ ਛਲਾਂਗ
NEXT STORY