ਮੁੰਬਈ- ਬਰਾਮਦਕਾਰਾਂ ਅਤੇ ਬੈਂਕਾਂ ਦੀ ਡਾਲਰ ਬਿਕਵਾਲੀ ਨਾਲ ਪਿਛਲੇ ਦੋ ਸੈਸ਼ਨਾਂ ਦੀ ਗਿਰਾਵਟ ਤੋਂ ਉਭਰਦਾ ਹੋਇਆ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ ਬੁੱਧਵਾਰ ਨੂੰ 40 ਪੈਸੇ ਦੀ ਤਿੰਨ ਹਫਤੇ ਦੀ ਸਭ ਤੋਂ ਵੱਡੀ ਇਕ ਰੋਜ਼ਾ ਬੜ੍ਹਤ ਦੇ ਨਾਲ 63.17 ਰੁਪਏ ਪ੍ਰਤੀ ਡਾਲਰ ਦੇ ਇਕ ਹਫਤੇ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ।
ਇਹ ਇਸ ਸਾਲ ਦਾ ਵੀ ਰੁਪਏ ਦਾ ਸਭ ਤੋਂ ਵੱਧ ਪੱਧਰ ਹੈ। ਇਸ ਤੋਂ ਪਹਿਲੇ 31 ਦਸੰਬਰ 2014 ਨੂੰ ਇਹ 63.03 ਰੁਪਏ ਪ੍ਰਤੀ ਡਾਲਰ ਰਿਹਾ ਸੀ। ਬੁੱਧਵਾਰ ਦੀ ਬੜ੍ਹਤ ਪਿਛਲੀ 18 ਦਸੰਬਰ ਤੋਂ ਬਾਅਦ ਇਸ ਦੀ ਸਭ ਤੋਂ ਵੱਡੀ ਬੜ੍ਹਤ ਹੈ। ਪਿਛਲੇ ਸੈਸ਼ਨ 'ਚ 63.57 ਰੁਪਏ ਪ੍ਰਤੀ ਡਾਲਰ 'ਤੇ ਰਹਿਣ ਵਾਲਾ ਰੁਪਿਆ ਬੁੱਧਵਾਰ ਨੂੰ 10 ਪੈਸੇ ਮਜ਼ਬੂਤ ਹੋ ਕੇ 63.47 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਿਆ।
ਕਾਰੋਬਾਰ ਦੇ ਦੌਰਾਨ ਥੋੜ੍ਹਾ ਟੁੱਟ ਕੇ 63.48 ਰੁਪਏ ਪ੍ਰਤੀ ਡਾਲਰ ਨੂੰ ਛੁਹਣ ਤੋਂ ਬਾਅਦ ਇਸ 'ਚ ਵੱਡੀ ਤੇਜ਼ੀ ਦੇਖੀ ਗਈ ਅਤੇ 63.13 ਰੁਪਏ ਪ੍ਰਤੀ ਡਾਲਰ ਦੇ ਵੱਧ ਤੋਂ ਵੱਧ ਪੱਧਰ ਨੂੰ ਛੁਹਣ ਤੋਂ ਬਾਅਦ ਕਾਰੋਬਾਰ ਦੀ ਸਮਾਪਤੀ 'ਤੇ ਰੁਪਿਆ ਪਿਛਲੇ ਦਿਨ ਦੇ ਮੁਕਾਬਲੇ 40 ਪੈਸੇ ਮਜ਼ਬੂਤ ਹੋ ਕੇ 63.17 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਟੁੱਟਣ ਨਾਲ ਰੁਪਏ 'ਚ ਤੇਜ਼ੀ ਰਹੀ ਹੈ। ਹਾਲਾਂਕਿ ਸ਼ੇਅਰ ਬਾਜ਼ਾਰ ਦੀ ਗਿਰਾਵਟ ਨੇ ਇਸ ਦੀ ਤੇਜ਼ੀ 'ਤੇ ਥੋੜ੍ਹੀ ਰੋਕ ਜ਼ਰੂਰ ਰੱਖੀ।
ਐਵੇਰੇਡੀ ਨੇ ਵਧਾਈਆਂ ਬੈਟਰੀਆਂ ਦੀਆਂ ਕੀਮਤਾਂ
NEXT STORY