ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਾਲ ਨੈੱਟਵਰਕ ਵਾਲਾ ਭਾਰਤੀ ਡਾਕ ਅਰਥ ਵਿਵਸਥਾ ਦੇ ਵਿਕਾਸ ਨੂੰ ਨਵੀਂ ਰਫਤਾਰ ਦੇ ਸਕਦਾ ਹੈ। ਮੋਦੀ ਨੇ ਡਾਕ ਨੈੱਟਵਰਕ ਦੇ ਵੱਖ-ਵੱਖ ਖੇਤਰਾਂ 'ਚ ਵਰਤੋਂ 'ਤੇ ਗਠਿਤ ਕਾਰਜ ਦਲ ਵਲੋਂ ਰਿਪੋਰਟ ਸੌਂਪੇ ਜਾਣ ਦੌਰਾਨ ਇਹ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਰਤੀ ਰੇਲਵੇ ਦੀ ਤਰ੍ਹਾਂ ਡਾਕ ਨੈੱਟਵਰਕ ਵੀ ਵਿਸ਼ਾਲ ਹੈ। ਇਸ ਰਿਪੋਰਟ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਦੇ ਬਾਅਦ ਪ੍ਰਧਾਨ ਮੰਤਰੀ ਨੇ ਘੱਟੋ-ਘੱਟ ਸਮੇਂ 'ਚ ਕਾਰਜ ਦਲ ਦੀਆਂ ਸਿਫਾਰਸ਼ਾਂ ਦਾ ਵਿਸਥਾਰ ਸਹਿਤ ਅਧਿਐਨ ਯਕੀਨੀ ਕਰਨ ਦੇ ਹੁਕਮ ਦਿੱਤੇ ਤਾਂ ਕਿ ਇਸ ਦਿਸ਼ਾ 'ਚ ਲੋੜੀਂਦੇ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਡਾਕ ਵਿਭਾਗ ਦੀਆਂ ਵਿਸ਼ਾਲ ਬ੍ਰਾਂਚਾਂ ਦੇਸ਼ ਭਰ 'ਚ ਫੈਲੀਆਂ ਹੋਈਆਂ ਹਨ। ਲੋਕਾਂ ਦੇ ਹਿੱਤ 'ਚ ਇਸ ਦੀ ਸਮੁੱਚੀ ਵਰਤੋਂ ਦੇ ਤਰੀਕੇ ਅਪਣਾਏ ਜਾਣੇ ਚਾਹੀਦੇ ਹਨ।
ਕੌਮੀ ਹਿੱਤ ਦੇ ਲਈ ਕੇਂਦਰ-ਰਾਜ ਇਕੱਠੇ ਖੜ੍ਹੇ ਹੋਣ : ਵਿੱਤ ਮੰਤਰੀ
NEXT STORY