ਕੋਲਕਾਤਾ— ਪੰ. ਬੰਗਾਲ ਨੂੰ ਰੋਜ਼ਗਾਰ ਪੈਦਾ ਕਰਨ ਲਈ ਪੁਨਰ-ਨਿਰਮਾਣ ਖੇਤਰ ਦੇ ਵਿਸਥਾਰ ਦੀ ਸਲਾਹ ਦਿੰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕੇਂਦਰ ਰਾਜ ਸਰਕਾਰਾਂ ਨੂੰ ਉਨ੍ਹਾਂ ਦੇ ਹਰੇਕ ਰੁਪਏ ਦੇ ਨਿਵੇਸ਼ 'ਤੇ ਆਪਣੇ ਵਲੋਂ ਮਦਦ ਕਰਨ ਨੂੰ ਤਿਆਰ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਿਆਸੀ ਮਤਭੇਦਾਂ ਦੇ ਬਾਵਜੂਦ ਕੇਂਦਰ ਅਤੇ ਰਾਜਾਂ ਨੂੰ 'ਰਾਸ਼ਟਰੀ ਹਿੱਤਾਂ' ਲਈ ਇਕੱਠੇ ਖੜ੍ਹੇ ਹੋਣ ਦੀ ਲੋੜ ਹੈ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸਰਕਾਰ ਵਲੋਂ ਆਯੋਜਿਤ 'ਪੱਛਮੀ ਬੰਗਾਲ ਵੈਸ਼ਵਿਕ ਕਾਰੋਬਾਰ ਸੰਮੇਲਨ' 'ਚ ਜੇਤਲੀ ਨੇ ਇਹ ਵੀ ਕਿਹਾ ਕਿ ਭਾਰਤ ਤਾਂ ਹੀ ਵਾਧਾ ਦਰਜ ਕਰੇਗਾ, ਜਦੋਂ ਸਾਰੇ ਰਾਜ ਸਾਂਝੇ ਤੌਰ 'ਤੇ ਵਾਧਾ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਕੋਲਾ ਖਾਣ ਨਿਲਾਮ ਤੇ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਵਰਗੀਆਂ ਕੇਂਦਰ ਸਰਕਾਰ ਦੀਆਂ ਪਹਿਲਕਦਮੀਆਂ ਨਾਲ ਪੰ. ਬੰਗਾਲ ਨੂੰ ਫਾਇਦਾ ਹੀ ਹੋਵੇਗਾ। ਜੇਤਲੀ ਨੇ ਭਰੋਸਾ ਦਿੱਤਾ ਕਿ ਰਾਜ ਸਰਕਾਰਾਂ ਵਲੋਂ ਆਪਣੇ ਇਥੇ ਕੀਤੇ ਗਏ ਇਕ-ਇਕ ਰੁਪਏ ਜਾਂ ਡਾਲਰ ਦੇ ਨਿਵੇਸ਼ 'ਤੇ ਕੇਂਦਰ ਸਰਕਾਰ ਉਨ੍ਹਾਂ ਨੂੰ ਆਪਣੇ ਵਲੋਂ ਮਦਦ ਕਰਨ ਲਈ ਤਿਆਰ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ 'ਚ ਤੇਜ਼ੀ ਲਿਆਉਣ, ਬੁਨਿਆਦੀ ਢਾਂਚੇ ਨੂੰ ਵੱਡੇ ਉਤਸ਼ਾਹ ਅਤੇ ਪੁਨਰ-ਨਿਰਮਾਣ 'ਤੇ ਧਿਆਨ ਦੇਣ ਦੀ ਲੋੜ ਹੈ।
ਆਈ.ਸੀ.ਆਈ.ਸੀ.ਆਈ. ਬੈਂਕ ਆਪਣੇ ਉਪਭੋਗਤਾਵਾਂ ਦੇ ਲਈ ਲੈ ਕੇ ਆਇਆ ਹੈ ਕੁਝ ਖਾਸ
NEXT STORY