ਵਾਸਿੰਗਟਨ- ਪੁਲਾੜ ਵਿਗਿਆਨਕਾਂ ਨੇ ਇਕ ਵੱਡੀ ਸਫਲਤਾ 'ਚ ਅੱਠ ਅਜਿਹੇ ਨਵੇਂ ਗ੍ਰਹਾਂ ਦੀ ਖੋਜ ਕੀਤੀ ਹੈ ਜੋ ਜੀਵਨ ਨੂੰ ਸਹਾਰਾ ਦੇਣ ਦੀ ਸੰਭਾਵਨਾਂ 'ਚ ਸਮਰਥ ਹੋ ਸਕਦੇ ਹਨ। ਪੁਲਾੜ ਵਿਗਿਆਨਕਾਂ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੂੰ ਸਿਤਾਰਿਆਂ ਦੇ ਗੋਲਡੀਲਾਕਸ ਜੋਨ 'ਚ ਅੱਠ ਨਵੇਂ ਗ੍ਰਹਿ ਮਿਲੇ ਹਨ। ਮੁੱਖ ਲੇਖਕ ਗੁਈਲੇਰਮੋ ਟੋਰੇਸ ਨੇ ਕਿਹਾ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਅਜਿਹੇ ਗ੍ਰਹਿ ਹਨ ਜਿਥੇ ਪ੍ਰਿਥਵੀ ਵਰਗੀਆਂ ਚਟਾਨਾਂ ਹੋ ਸਕਦੀਆਂ ਹਨ। ਨਾਸਾ ਦੇ ਕੇਪਲਰ ਪੁਲਾੜ ਦੂਰਦਰਸ਼ੀ ਦੇ ਰਾਹੀਂ ਇਨ੍ਹਾਂ ਨਵੇਂ ਗ੍ਰਹਾਂ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਕੇਪਲਰ ਦੇ ਰਾਹੀਂ ਪੁਸ਼ਟ ਗ੍ਰਹਾਂ ਦੀ ਗਿਣਤੀ 1,000 ਤੋਂ ਜ਼ਿਆਦਾ ਹੋ ਗਈ ਹੈ। ਇਨ੍ਹਾਂ ਅੱਠ ਗ੍ਰਹਾਂ 'ਚ ਦੋ ਅਜਿਹੇ ਗ੍ਰਹਿ ਹਨ ਜੋ ਕਾਫੀ ਹੱਦ ਤੱਕ ਪ੍ਰਿਥਵੀ ਨਾਲ ਮਿਲਦੇ-ਜੁਲਦੇ ਹਨ। ਕੇਪਲਰ-438 ਬੀ ਅਤੇ ਕੇਪਲਰ-442 ਬੀ ਨਾਂ ਇਹ ਗ੍ਰਹਿ ਲਾਲ ਰੰਗ ਦੇ ਛੋਟੇ ਤਾਰਿਆਂ ਦੀ ਪਰਿਕਰਮਾ ਕਰਦੇ ਹਨ। ਇਹ ਤਾਰੇ ਕਾਫੀ ਛੋਟੇ ਅਤੇ ਸੂਰਜ ਦੇ ਮੁਕਾਬਲੇ ਕਾਫੀ ਠੰਡੇ ਹੁੰਦੇ ਹਨ। ਕੇਪਲਰ-438 ਬੀ ਆਪਣੇ ਤਾਰੇ ਦਾ ਹਰ 35 ਦਿਨ 'ਚ ਇਕ ਚੱਕਰ ਲਗਾਉਂਦਾ ਹੈ ਦੂਜੇ ਪਾਸੇ ਕੇਪਲਰ-442 ਬੀ ਹਰ 112 ਦਿਨਾਂ 'ਚ ਤਾਰੇ ਦਾ ਇਕ ਚੱਕਰ ਪੂਰਾ ਕਰਦਾ ਹੈ।
ਇੰਝ ਬਣਾਓ ਮੂਲੀ ਦਾ ਸਾਗ
NEXT STORY