ਪੈਰਿਸ— ਫਰਾਂਸ ਵਿਚ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਉੱਥੇ ਰਹਿਣ ਵਾਲੇ ਭਾਰਤੀਆਂ ਦੀਆਂ ਚਿੰਤਾ ਵਧਣ ਲੱਗੀ ਹੈ। ਫਰਾਂਸ ਵਿਚ ਲਗਾਤਾਰ ਹੋ ਰਹੇ ਬੰਬ ਧਮਾਕਿਆਂ ਤੋਂ ਬਾਅਦ ਉੱਥੇ ਰਹਿ ਰਹੇ ਭਾਰਤੀਆਂ ਦੇ ਪਰਿਵਾਰਾਂ ਦੀ ਚਿੰਤਾ ਵਧ ਗਈ ਹੈ। ਮਿਨਿਸਟਰੀ ਆਫ ਇੰਡੀਅਨ ਓਵਰਸੀਜ਼ ਅਫੇਅਰ ਦੇ ਮੁਤਾਬਕ ਫਰਾਂਸ ਵਿਚ ਕਰੀਬ 65 ਹਜ਼ਾਰ ਭਾਰਤੀ ਰਹਿ ਰਹੇ ਹਨ ਅਤੇ ਫਰਾਂਸ ਵਿਚ ਹੋ ਰਹੇ ਅੱਤਵਾਦੀ ਦੇ ਖੇਡ ਨੇ ਭਾਰਤ ਵਿਚ ਰਹਿ ਰਹੇ ਇਨ੍ਹਾਂ ਭਾਰਤੀਆਂ ਦੇ ਪਰਿਵਾਰ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਵਿਚ ਵਿਦੇਸ਼ ਮੰਤਰਾਲੇ ਨੇ ਫਰਾਂਸ ਵਿਚ ਸਥਿਤ ਦੂਤਘਰ ਦੇ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਸਥਿਤੀ 'ਤੇ ਵਿਦੇਸ਼ ਮੰਤਰਾਲੇ ਦੀ ਪੂਰੀ ਨਜ਼ਰ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਫਰਾਂਸ ਵਿਚ ਫਰਾਂਸਿਸੀ ਮੈਗਜ਼ੀਨ 'ਚਾਰਲੀ ਹੇਬਦੋ' ਦੇ ਦਫਤਰ ਵਿਚ ਆਟੋਮੈਟਿਕ ਰਾਈਫਲਾਂ ਅਤੇ ਰਾਕੇਟ ਲਾਂਚਰ ਨਾਲ ਲੈਸ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ, ਜਿਸ ਵਿਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਵਾਸੇ ਇਸ ਹਮਲੇ ਦੇ ਦੂਜੇ ਦਿਨ ਵੀਰਵਾਰ ਨੂੰ ਵੀ ਫਿਰ ਅੱਤਵਾਦੀਆਂ ਨੇ ਫਰਾਂਸ ਦੀ ਮਸਜਿਦ ਦੇ ਕੋਲ ਇਕ ਹੋਟਲ 'ਤੇ ਹਮਲਾ ਕੀਤਾ, ਜਿਸ ਵਿਚ ਦੋ ਪੁਲਸ ਵਾਲਿਆਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ।
ਸੁਨੰਦਾ ਮਾਮਲਾ : ਥਰੂਰ ਨੂੰ ਕੋਈ ਕਾਨੂੰਨੀ ਨੋਟਿਸ ਨਹੀਂ : ਬੱਸੀ
NEXT STORY