ਇਸਲਾਮਾਬਾਦ- ਪਾਕਿਸਤਾਨੀ ਹਵਾਈ ਫੌਜ ਦੇ ਅਗਵਾਸ਼ੁਦਾ ਅਧਿਕਾਰੀ ਦੀ ਗੋਲੀਆਂ ਨਾਲ ਛਲਣੀ ਲਾਸ਼ ਬਲੋਚਿਸਤਾਨ ਸੂਬੇ 'ਚੋਂ ਮਿਲੀ ਹੈ। ਅਖਬਾਰ 'ਡਾਨ' ਦੀ ਵੈੱਬਸਾਈਟ ਦੀ ਵੀਰਵਾਰ ਦੀ ਰਿਪੋਰਟ ਅਨੁਸਾਰ ਹਵਾਈ ਫੌਜ ਦੇ ਅਧਿਕਾਰੀ ਨਾਲ 4 ਹੋਰ ਵਿਅਕਤੀਆਂ ਨੂੰ 4 ਜਨਵਰੀ ਨੂੰ ਸੂਬੇ ਦੀ ਰਾਜਧਾਨੀ ਕਵੇਟਾ ਅਤੇ ਝੋਬ ਜ਼ਿਲੇ ਦਰਮਿਆਨ ਇਸਲਾਮਾਬਾਦ ਤੋਂ ਆਉਣ ਵੇਲੇ ਅਗਵਾ ਕਰ ਲਿਆ ਗਿਆ ਸੀ। ਉਪਰੋਕਤ ਅਧਿਕਾਰੀ ਦੀ ਲਾਸ਼ ਬੁੱਧਵਾਰ ਨੂੰ ਇਕ ਪਿੰਡ ਦੇ ਬਾਹਰ ਮਿਲੀ। ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਵਲੋਂ ਅਧਿਕਾਰੀ ਦੇ ਅਗਵਾ ਅਤੇ ਉਸ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।
ਪਾਕਿ 'ਚ ਇਕ ਵੱਖਵਾਦੀ ਦੀ ਫਾਂਸੀ 'ਤੇ ਰੋਕ
NEXT STORY