ਪਟਿਆਲਾ ਸੂਟ ਹੋਵੇ ਜਾਂ ਸਿੰਪਲ ਸੂਟ, ਅਨਾਰਕਲੀ ਸੂਟ ਹੋਵੇ ਜਾਂ ਜੀਂਸ ਅਤੇ ਸਕਰਟ, ਪਰ ਪੈਰਾਂ 'ਚ ਪੰਜਾਬੀ ਜੁੱਤੀ ਹੋਵੇ ਤਾਂ ਪੈਰਾਂ ਦਾ ਰੂਪ ਹੀ ਕੁਝ ਹੋਰ ਨਜ਼ਰ ਆਉਂਦਾ ਹੈ। ਹਰ ਪੋਸ਼ਾਕ 'ਤੇ ਖੂਬਸੂਰਤ ਲੁੱਕ ਦੇਣ ਵਾਲੀਆਂ ਪੰਜਾਬੀ ਜੁੱਤੀਆਂ ਦਾ ਜਾਦੂ ਸਾਲ ਭਰ ਕਾਇਮ ਰਹਿੰਦਾ ਹੈ। ਪੰਜਾਬ 'ਚ ਬਣਨ ਵਾਲੀਆਂ ਇਹ ਪੰਜਾਬੀ ਜੁੱਤੀਆਂ ਪਹਿਲਾਂ ਭਾਂਵੇ ਹੀ ਇਕ ਖੇਤਰ ਦੀ ਪਸੰਦ ਰਹੀਆਂ ਹੋਣ ਪਰ ਅੱਜ ਫੁਟਵੀਅਰ ਦੇ ਤੌਰ 'ਤੇ ਇਹ ਹਰ ਥਾਂ ਮਸ਼ਹੂਰ ਹਨ। ਵੱਖ-ਵੱਖ ਰੰਗਾਂ ਅਤੇ ਕਡਾਈ ਵਾਲੀਆਂ ਪੰਜਾਬੀ ਜੁੱਤੀਆਂ ਨੂੰ ਹਰ ਉਮਰ ਦੀਆਂ ਔਰਤਾਂ ਪਹਿਲ ਦਿੰਦੀਆਂ ਹਨ। ਪੰਜਾਬੀ ਜੁੱਤੀਆਂ ਦੀ ਤਾਂ ਗੱਲ ਹੀ ਵੱਖਰੀ ਹੈ, ਕੁਝ ਵੀ ਪਾਓ ਇਹ ਹਰ ਪੋਸ਼ਾਕ ਨਾਲ ਮੈਚ ਕਰਦੀ ਹੈ। ਪਾਰਟੀ 'ਚ ਜਾਣਾ ਹੋਵੇ ਜਾਂ ਵਿਆਹ 'ਚ, ਆਫਿਸ ਜਾਣਾ ਹੋਵੇ ਜਾਂ ਕਾਲਜ ਇਸ ਨੂੰ ਕਿਸੇ ਵੀ ਪੋਸ਼ਾਕ ਨਾਲ ਕਿਤੇ ਵੀ ਪਾਇਆ ਜਾ ਸਕਦਾ ਹੈ। ਖੂਬਸੂਰਤ ਦਿਖਣ ਦੇ ਨਾਲ ਇਹ ਹਲਕੀ ਹੋਣ ਦੇ ਨਾਲ ਆਰਮਦਾਇਕ ਵੀ ਹੁੰਦੀ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾਂ ਇਹ ਹੈ ਕਿ ਤੁਸੀਂ ਇਸ ਨੂੰ ਕਿਸੇ ਵੀ ਪੋਸ਼ਾਕ ਨਾਲ ਪਾ ਸਕਦੇ ਹੋ।
...ਤਾਂ ਇਸ ਲਈ ਕੱਟ ਦਿੱਤੀਆਂ ਜਾਂਦੀਆਂ ਹਨ ਬੱਚੇ ਅਤੇ ਔਰਤਾਂ ਦੀਆਂ ਉਂਗਲੀਆਂ(ਦੇਖੋ ਤਸਵੀਰਾਂ)
NEXT STORY