ਇਸ ਦੁਨੀਆਂ 'ਚ ਬਹੁਤ ਸਾਰੇ ਦੇਸ਼ ਹਨ ਅਤੇ ਹਰ ਦੇਸ਼ ਦੀ ਆਪਣੀ ਹੀ ਪ੍ਰਚਲਿਤ ਪ੍ਰਥਾ ਅਤੇ ਪਰੰਪਰਾ ਹਨ। ਤੁਸੀਂ ਵੀ ਬਹੁਤ ਸਾਰੀਆਂ ਪਰੰਪਰਾਵਾਂ ਦੇ ਬਾਰੇ 'ਚ ਸੁਣਿਆ ਹੋਵੇਗਾ ਪਰ ਪਾਪੁਆ ਨਿਊ ਗਿਨੀਆ 'ਚ ਰਹਿਣ ਵਾਲੇ ਡੇਨੀ ਪ੍ਰਜਾਤੀ ਦੀ ਪਰੰਪਰਾ ਸੱਚ 'ਚ ਭਿਆਨਕ ਪ੍ਰਥਾ ਹੈ ਜੋ ਕਾਫੀ ਮਸ਼ਹੂਰ ਹੈ। ਇਸ ਪ੍ਰਥਾ ਦੇ ਅਧੀਨ ਪਰਿਵਾਰ ਦੇ ਮੁਖੀਆ ਦੀ ਮੌਤ ਹੋ ਜਾਣ 'ਤੇ ਉਸ ਦੇ ਪਰਿਵਾਰ ਨਾਲ ਸੰਬੰਧਤ ਸਾਰੀਆਂ ਔਰਤਾਂ ਅਤੇ ਬੱਚਿਆਂ ਦੀ ਉਂਗਲੀਆਂ ਕੁਹਾੜੀ ਨਾਲ ਵੱਢ ਦਿੱਤੀਆਂ ਜਾਂਦੀਆਂ ਹੈ। ਔਰਤਾਂ ਅਤੇ ਬੱਚਿਆਂ ਦੀਆਂ ਉਂਗਲੀਆਂ ਕੱਟਣ ਦਾ ਕਾਰਨ ਬਹੁਤ ਹੀ ਅਜ਼ੀਬ ਹੈ। ਡੇਨੀ ਪ੍ਰਜਾਤੀ ਦੇ ਲੋਕਾਂ ਦਾ ਮੰਨਣਾ ਹੈ ਕਿ ਉਂਗਲੀਆਂ ਕੱਟਣ ਨਾਲ ਮ੍ਰਿਤਕ ਨੂੰ ਪ੍ਰਾਪਤ ਹੋਏ ਮੁਖੀਆ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਇਸ ਦੇ ਇਲਾਵਾ ਔਰਤਾਂ ਅਤੇ ਬੱਚੇ ਉਂਗਲੀਆਂ ਕਟਵਾ ਕੇ ਮਰੇ ਹੋਏ ਮੁਖੀਆ ਦੇ ਉਸ ਕਸ਼ਟ 'ਚ ਭਾਗੀਦਾਰੀ ਬਣਦੇ ਹਨ ਜੋ ਉਸ ਨੇ ਮਰਦੇ ਸਮੇਂ ਉਠਾਇਆ ਸੀ ਪਰ ਹੁਣ ਨਿਊ ਗਿਨੀਆ ਸਰਕਾਰ ਵਲੋਂ ਰੋਕ ਲਗਾ ਦਿੱਤੀ ਗਈ ਹੈ।
ਲੰਬੇ ਸਮੇਂ ਤੱਕ ਰਹੇਗੀ ਤੁਹਾਡੇ ਬੁੱਲ੍ਹਾਂ 'ਤੇ ਲਿਪਸਟਿਕ?
NEXT STORY