ਲਾਸ ਵੇਗਾਸ- ਅਮਰੀਕੀ ਕੰਪਨੀ ਵਾਈਟ੍ਰਾਈਸਿਟੀ ਨੇ ਇਸ ਮੈਗਨੇਟਿਕ ਰਿਜੋਨੇਂਸ ਆਧਾਰਿਤ ਪ੍ਰਯੋਗਿਕੀ ਖੋਜ ਕੀਤੀ ਹੈ ਜਿਸ ਦੇ ਰਾਹੀਂ ਲੋਕ ਬਿਨ੍ਹਾਂ ਤਾਰ ਦੇ ਆਪਣੇ ਮੋਬਾਈਲ ਫੋਨ ਚਾਰਜ਼ ਕਰ ਸਕਦੇ ਹਨ। ਕੰਪਨੀ ਇਸ ਸਾਲ ਅਮਰੀਕੀ ਬਾਜ਼ਾਰ 'ਚ ਇਸ ਪ੍ਰਯੋਗਿਕੀ ਨੂੰ ਪੇਸ਼ ਕਰਨ ਦੀ ਸੰਭਾਵਨਾ ਤਲਾਸ਼ ਰਹੀ ਹੈ। ਕੰਪਨੀ ਦੇ ਸੀਨੀਅਰ ਉਤਪਾਦ ਪ੍ਰਬੰਧਕ ਗ੍ਰਾਂਟ ਰੇਗ ਨੇ ਦੱਸਿਆ ਹੈ ਕਿ ਭਾਂਵੇ ਹੀ ਰੇਜੇਨਸ ਪ੍ਰਯੋਗਿਕੀ ਪ੍ਰੀਖਣ ਦੇ ਦੌਰ 'ਚ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਤਾਰ ਨਾਲ ਜੁੜੇ ਚਾਰਜ਼ਰ ਦੀ ਥਾਂ ਲੈ ਲਵੇਗੀ। ਉਨ੍ਹਾਂ ਕਿਹਾ ਕਈ ਮੋਬਾਈਲ ਫੋਨ ਨਿਰਮਾਤਾਵਾਂ ਨੇ ਰੇਜੇਨਸ ਪ੍ਰਯੋਗਿਕੀ 'ਚ ਰੂਚੀ ਦਿਖਾਈ ਹੈ ਅਤੇ ਉਹ ਇਸ ਨੂੰ ਆਪਣੇ ਫੋਨ 'ਚ ਸ਼ਾਮਲ ਕਰਨ ਦੀ ਸੰਭਾਵਨਾ ਤਲਾਸ਼ ਰਹੇ ਹਨ। ਇਹ ਪ੍ਰਯੋਗਿਕੀ ਇਸ ਸਾਲ ਕਦੇ ਵੀ ਅਮਰੀਕੀ ਬਾਜ਼ਾਰ 'ਚ ਆ ਸਕਦੀ ਹੈ। ਇਸ ਪ੍ਰਯੋਗਿਕੀ ਦੇ ਰਾਹੀਂ ਲੋਕ ਇਕ ਚਾਰਜ਼ਿੰਗ ਪੈਡ 'ਤੇ ਮੋਬਾਈਲ ਰੱਖ ਕੇ ਉਸ ਨੂੰ ਚਾਰਜ਼ ਕਰ ਸਕੋਗੇ। ਇਸ ਚਾਰਜ਼ਿੰਗ ਪੈਡ 'ਚ ਇੰਡਕੈਸ਼ਨ ਕੋਯਲ ਲੱਗਿਆ ਹੋਵੇਗਾ। ਸੈਮਸਗ, ਮਾਈਕਰੋਮੈਕਸ, ਐਚ.ਪੀ.ਇੰਟੇਲਸ, ਕਵਾਲਕੋਮ, ਐਨ.ਈ.ਸੀ,ਆਸੁਸ, ਪੈਨਾਸੋਨਿਕ, ਲੇਨੋਵੋ ਵਰਗੀਆਂ ਕੰਪਨੀਆਂ ਇਕ ਗਠਬੰਧਨ ਏ4. ਡਬਲਊ.ਪੀ. ਦੇ ਅਧੀਨ ਇਸ ਪ੍ਰਯੋਗਿਕੀ ਨੂੰ ਖੋਜ ਕਰਨ 'ਤੋਂ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ।
ਝਗੜਾ ਹੋਣ 'ਤੇ ਚੁੱਪ ਨਾ ਰਹੋਂ
NEXT STORY