ਸਿਡਨੀ- ਅਸ਼ਵਿਨ ਨੇ ਟੈਸਟ ਮੈਚਾਂ 'ਚ 1000 ਰਨ ਅਤੇ 100 ਵਿਕਟਾਂ ਦਾ ਡਬਲ ਪੂਰਾ ਕਰ ਲਿਆ ਹੈ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਨੌਵਾਂ ਖਿਡਾਰੀ ਹੈ।
ਅਸ਼ਵਿਨ ਨੇ ਸਿਡਨੀ 'ਚ ਆਸਟਰੇਲੀਆ ਦੇ ਨਾਲ ਜਾਰੀ ਟੈਸਟ ਦੇ ਚੌਥੇ ਦਿਨ ਆਪਣੀ 50 ਰਨਾਂ ਦੀ ਪਾਰੀ ਦੌਰਾਨ 1000 ਰਨ ਪੂਰੇ ਕੀਤੇ। ਅਸ਼ਵਿਨ ਆਪਣੇ ਕੈਰੀਅਰ ਦਾ 24ਵਾਂ ਮੈਚ ਖੇਡ ਰਹੇ ਹਨ।
ਅਸ਼ਵਿਨ ਨੇ ਦੋ ਸੈਂਕੜਿਆਂ ਤੇ 4 ਅਰਧ-ਸੈਂਕੜਿਆਂ ਦੀ ਮਦਦ ਨਾਲ 24 ਮੈਚਾਂ 'ਚ 37.25 ਦੀ ਔਸਤ ਨਾਲ ਹੁਣ ਤੱਕ 1006 ਦੌੜਾਂ ਬਣਾਈਆਂ ਹਨ ਜਦਕਿ ਉਹ ਹੁਣ ਤੱਕ ਟੈਸਟ ਮੈਚਾਂ 'ਚ 118 ਵਿਕਟਾਂ ਲੈ ਚੁੱਕਾ ਹੈ।
ਅਸ਼ਵਿਨ ਤੋਂ ਪਹਿਲਾਂ ਭਾਰਤ ਦੇ ਕਪਿਲ ਦੇਵ ਨੇ 131 ਮੈਚਾਂ 'ਚ 5248 ਦੌੜਾਂ ਬਣਾਉਣ ਤੋਂ ਇਲਾਵਾ 434 ਵਿਕਟਾਂ ਲਈਆਂ ਹਨ। ਇਸ ਸੂਚੀ 'ਚ ਕਪਿਲ ਤੇ ਅਸ਼ਵਿਨ ਤੋਂ ਇਲਾਵਾ ਹੇਠ ਲਿਖੇ ਸ਼ਾਮਲ ਹਨ-
ਰਵੀ ਸ਼ਾਸਤਰੀ (3830 ਰਨ, 151 ਵਿਕਟ)
ਅਨਿਲ ਕੁੰਬਲੇ (2506 ਰਨ, 619 ਵਿਕਟ)
ਵੀਨੂ ਮਾਂਕੜ (2109 ਰਨ, 162 ਵਿਕਟ)
ਜਵਾਗਲ ਸ਼੍ਰੀਨਾਥ (1009 ਰਨ, 236 ਵਿਕਟ)
ਹਰਭਜਨ ਸਿੰਘ (2202 ਰਨ, 413 ਵਿਕਟ)
ਜ਼ਹੀਰ ਖਾਨ (1231 ਰਨ, 311 ਵਿਕਟ)
ਇਰਫਾਨ ਪਠਾਨ (1105 ਰਨ, 100 ਵਿਕਟ)
'ਸੈਕਸ ਤਸਵੀਰ' ਪੋਸਟ ਕਰਨ ਤੋਂ ਬਾਅਦ ਮੈਕਸੀਕਨ ਫੁੱਟਬਾਲਰ ਵਿਵਾਦਾਂ 'ਚ
NEXT STORY