ਨਵੀਂ ਦਿੱਲੀ, ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀਆਂ ਤਸਵੀਰਾਂ ਇਨੀ ਦਿਨੀਂ ਵਾਇਰਲ ਹੋ ਰਹੀਆਂ ਹਨ। ਦਰਅਸਲ, ਸਾਨੀਆ ਮਿਰਜ਼ਾ ਫਟੜ ਹੋ ਗਈ ਸੀ, ਉਸ ਦੀ ਗਰਦਨ 'ਤੇ ਮੋਚ ਆ ਗਈ ਸੀ ।ਇਸ ਸੱਟ ਦੀ ਤਸਵੀਰ ਉਸ ਨੇ ਟਵਿਟਰ 'ਤੇ ਸ਼ੇਅਰ ਕੀਤੀ ਤੇ ਇਹ ਤਸਵੀਰ ਵਾਇਰਲ ਹੋ ਗਈ।
ਦਰਅਸਲ ਸਾਨੀਆ ਟੈਨਿਸ ਖੇਡਦੇ ਹੋਏ ਡਿੱਗ ਗਈ ਸੀ ਅਤੇ ਇਸ ਦੌਰਾਨ ਉਸ ਦੀ ਗਰਦਨ 'ਚ ਮੋਚ ਵੀ ਆ ਗਈ । ਸਾਨੀਆ ਨੇ ਜੋ ਤਸਵੀਰ ਟਵਿਟਰ 'ਤੇ ਸ਼ੇਅਰ ਕੀਤੀ ਹੈ ਉਸ 'ਚ ਸੱਟ ਦਾ ਨੀਲਾ ਨਿਸ਼ਾਨ ਵਿਖਾਈ ਦੇ ਰਿਹਾ ਹੈ । ਧਿਆਨ ਯੋਗ ਹੈ ਸਾਨੀਆ ਨੇ ਆਪਣੀ ਨਵੀਂ ਜੋੜੀਦਾਰ ਸੁ ਵੇਈ ਸੀਹ ਦੇ ਨਾਲ ਡਬਲਿਊਟੀਏ ਟੈਨਿਸ ਟੂਰਨਾਮੈਂਟ 'ਚ ਜਿੱਤ ਦੇ ਨਾਲ 2015 ਸੀਜਨ ਦੀ ਸ਼ੁਰੂਆਤ ਕੀਤੀ ਸੀ । 10 ਲੱਖ ਅਮਰੀਕੀ ਡਾਲਰ ਦੇ ਇਸ ਮੁਕਾਬਲੇ 'ਚ ਭਾਰਤ-ਤਾਇਪੇ ਜੋੜੀ ਨੇ ਆਸਟ੍ਰੇਲੀਆ ਤੇ ਕਰੋਸ਼ਿਆਈ ਜੋੜੀ ਜਰਮਿਲਾ ਗਾਜਦੋਸੋਵਾ ਤੇ ਤੋਮਲਜਾਨੋਵਿਕ ਨੂੰ ਹਰਾਇਆ ਸੀ ।
ਸਕਵੈਸ਼ ਮੁਕਾਬਲੇ 'ਚ ਖੇਡਣਗੇ 32 ਪਾਕਿਸਤਾਨੀ ਖਿਡਾਰੀ
NEXT STORY