ਨਿਊਯਾਰਕ- ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਗੁੱਸਾ ਤਨ ਤੇ ਮਨ ਦੋਹਾਂ ਲਈ ਨੁਕਸਾਨਦਾਇਕ ਹੁੰਦਾ ਹੈ ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਕੁਝ ਸੰਸਕ੍ਰਿਤੀਆਂ ਵਿਚ ਗੁੱਸਾ ਬੁਰਾ ਨਹੀਂ ਸਗੋਂ ਚੰਗੀ ਸਿਹਤ ਦਾ ਸੰਕੇਤ ਹੁੰਦਾ ਹੈ। ਅਧਿਐਨ ਵਿਚ ਪਤਾ ਲੱਗਾ ਹੈ ਕਿ ਜ਼ਿਆਦਾ ਗੁੱਸੇ ਨੂੰ ਜਾਪਾਨੀ ਬਿਹਤਰ ਜੈਵਿਕ ਸਿਹਤ ਨਾਲ ਜੋੜ ਕੇ ਦੇਖਦੇ ਹਨ।
ਯੂਨੀਵਰਸਿਟੀ ਆਫ ਮਿਸ਼ੀਗਨ ਦੇ ਮਨੋਵਿਗਿਆਨੀ ਸ਼ਿਨੋਬੁ ਕਿਤਾਯਾਮਾ ਮੁਤਾਬਕ ਗੁੱਸੇ ਨੂੰ ਬੁਰੀ ਸਿਹਤ ਨਾਲ ਜੋੜ ਕੇ ਦੇਖਣਾ ਆਮ ਤੌਰ 'ਤੇ ਪੱਛਮੀ ਸੰਸਕ੍ਰਿਤੀ ਦਾ ਹਿੱਸਾ ਹੈ, ਜਿਥੇ ਗੁੱਸੇ ਨੂੰ ਨਿਰਾਸ਼ਾ, ਗਰੀਬੀ, ਹੇਠਲੇ ਜੀਵਨ ਪੱਧਰ ਅਤੇ ਉਨ੍ਹਾਂ ਸਾਰੇ ਕਾਰਕਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਆਖਰ ਕਿਉਂ ਨਹੀਂ ਲਗਾਉਂਦੇ ਇਥੋਂ ਦੇ ਲੋਕ ਆਪਣੇ ਘਰਾਂ ਨੂੰ ਦਰਵਾਜ਼ੇ (ਦੇਖੋ ਤਸਵੀਰਾਂ)
NEXT STORY