ਅਜੇ ਤੱਕ ਤੁਸੀਂ ਜਿੰਨੇ ਵੀ ਘਰ ਦੇਖੇ ਹਨ ਉਨ੍ਹਾਂ 'ਚੋਂ ਯਕੀਕਨ ਦਰਵਾਜ਼ੇ ਅਤੇ ਗੇਟ ਲੱਗੇ ਹੀ ਦੇਖੇ ਹੋਣਗੇ ਪਰ ਤੁਸੀਂ ਕੋਈ ਅਜਿਹਾ ਘਰ ਦੇਖਿਆ ਹੈ ਜਿਸ 'ਚ ਦਰਵਾਜ਼ਾ ਨਾ ਹੋਵੇ। ਸ਼ਾਇਦ ਤੁਹਾਡਾ ਜਵਾਬ ਨਾ ਹੋਵੇ। ਦੱਸਿਆ ਜਾਂਦਾ ਹੈ ਕਿ ਇਸ ਦੁਨੀਆਂ 'ਚ ਇਕ ਅਜਿਹਾ ਇਕ ਪਿੰਡ ਵੀ ਜਿਥੇ ਕਿਸੇ ਵੀ ਘਰ ਦੇ ਦਰਵਾਜ਼ੇ 'ਤੇ ਕਿਵਾਂਡ ਨਹੀਂ ਸਗੋਂ ਇਥੇ ਖਿੜਕੀਆਂ ਤੱਕ 'ਚ ਦਰਵਾਜ਼ੇ ਨਹੀਂ ਲਗਾਉਂਦੇ। ਬਿਨ੍ਹਾਂ ਦਰਵਾਜ਼ਿਆਂ ਦੇ ਘਰਾਂ ਵਾਲਾ ਇਹ ਪਿੰਡ ਮਹਾਰਾਸ਼ਟਰ 'ਚ ਹੈ ਜਿਸ ਦਾ ਨਾਂ ਸ਼ਨੀ ਸਿੰਗਨਾਪੁਰ ਹੈ। ਇਹ ਪਿੰਡ ਮਹਾਰਾਸ਼ਟਰ 'ਚ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਆਪਣੇ ਅਨੋਖੇ ਘਰਾਂ ਲਈ ਜਾਣਿਆ ਜਾਂਦਾ ਹੈ। ਇਸ ਪਿੰਡ 'ਚ ਰਹਿਣ ਵਾਲੇ ਲੋਕ ਚਾਹੇ ਕਿਸੇ ਵੀ ਧਰਮ ਦੇ ਹੋਣ ਪਰ ਸਾਰੇ ਘਰਾਂ 'ਚ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਥੇ ਲੋਕਾਂ ਨੂੰ ਚੋਰ ਦੀ ਚਿੰਤਾ ਨਹੀਂ ਹੈ। ਇਕ ਤਰ੍ਹਾਂ ਦਰਵਾਜ਼ੇ ਨਾ ਲਗਾਉਣ ਦਾ ਕਾਰਨ ਇਥੇ ਵਿਰਾਜਮਾਨ ਸ਼ਨੀ ਮਹਾਰਾਜ ਦਾ ਹੋਣਾ ਹੈ। ਲੋਕਾਂ ਦਾ ਮੰਨਣਾ ਹੈ ਕਿ ਸ਼ਨੀ ਮਹਾਰਾਜ ਹੀ ਉਨ੍ਹਾਂ ਦੇ ਘਰ ਦੀ ਰੱਖਿਆ ਕਰਦੇ ਹਨ। ਸ਼ਨੀ ਮਹਾਰਾਜ ਦੇ ਪ੍ਰਕੋਪ ਦੇ ਚੱਲਦੇ ਇਥੇ ਕੋਈ ਚੋਰ ਫਟਕਦਾ ਤੱਕ ਨਹੀਂ। ਪਿਛਲੇ 350 ਸਾਲਾਂ ਤੋਂ ਇਥੇ ਅਜਿਹਾ ਹੀ ਹੁੰਦਾ ਆ ਰਿਹਾ ਹੈ। ਇਥੋਂ ਦੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅੱਜ ਤੋਂ ਕਰੀਬ 350 ਸਾਲ ਪਹਿਲਾਂ ਇਸ ਪਿੰਡ 'ਚ ਜ਼ਬਰਦਸਤ ਬਰਸਾਤ ਹੋਈ ਸੀ, ਜਿਸ 'ਚ ਸਾਰੇ ਘਰਾਂ ਦੇ ਦਰਵਾਜ਼ੇ ਵਹਿ ਗਏ ਸਨ। ਉਸ ਬਾਰਿਸ਼ ਦੌਰਾਨ ਇਕ 5 ਫੁੱਟ ਤੋਂ ਵੀ ਵੱਡੀ ਅਤੇ 1 ਫੁੱਟ ਚੌੜੀ ਕਾਲੇ ਪੱਥਰ ਦੀ ਸ਼ਿਲਾ ਵਹਿ ਕੇ ਆਈ ਅਤੇ ਪਿੰਡ ਦੇ ਕਿਨਾਰੇ ਸਥਿਤ ਇਕ ਦਰਖਤ ਦੇ ਸਹਾਰੇ ਖੜੀ ਹੋ ਗਈ। ਇਸ ਪਿੰਡ ਦੇ ਚਰਾਵਾਲਾਂ ਨੇ ਦੇਖਿਆ ਅਤੇ ਉਥੋਂ ਤੋਂ ਹਟਾਉਣਾ ਚਾਹਿਆ ਤਾਂ ਉਸ 'ਚੋਂ ਖੂਨ ਵਹਿਣ ਲੱਗਾ ਤਾਂ ਉਥੇ ਉਸ ਨੂੰ ਉਸੇ ਤਰ੍ਹਾਂ ਹੀ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਸ਼ਨੀ ਮਹਾਰਾਜ ਕਿਸੇ ਦੇ ਸੁਪਨੇ 'ਚ ਆਏ ਕਿਹਾ ਕਿ ਕਿਸੇ ਵੀ ਘਰ 'ਚ ਦਰਵਾਜ਼ਾ ਲਗਾਉਣ ਦੀ ਲੋੜ ਨਹੀਂ ਇਥੇ ਕੋਈ ਡਰ ਨਹੀਂ ਹੈ।
ਘਰੇ ਤਿਆਰ ਕਰੋਂ ਤਿਲ ਦੀ ਗਚਕ
NEXT STORY