ਲੰਬੇ ਸਮੇਂ ਤੱਕ ਜਵਾਨ ਦਿਖਣਾ ਚਾਹੁੰਦੇ ਹੋ ਤਾਂ ਰਾਤ ਦੇ ਸਮੇਂ ਇਨ੍ਹਾਂ ਉਪਾਆਂ ਨਾਲ ਚਮੜੀ ਦੀ ਦੇਖਭਾਲ ਕਰੋ। ਦਿਨ ਭਰ ਚਿਹਰੇ 'ਤੇ ਮੇਕਅਪ ਰੱਖਣ ਨਾਲ ਚਮੜੀ ਦੇ ਛਿਦ ਬੰਦ ਹੋ ਜਾਂਦੇ ਹਨ। ਅਜਿਹੇ 'ਚ ਰਾਤ ਦੇ ਸਮੇਂ ਚਮੜੀ ਦੇ ਛਿਦ ਖੋਲ੍ਹੋ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਮੇਕਅਪ ਜ਼ਰੂਰ ਹਟਾਓ ਇਸ ਨਾਲ ਚਮੜੀ ਲੰਬੇ ਸਮੇਂ ਤੱਕ ਸਿਹਤਮੰਦ ਰਹਿੰਦੀ ਹੈ। ਚਮੜੀ 'ਤੇ ਕਲੀਂਜਰ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖੋ ਕਿ ਕਲੀਂਜਰ ਸਲਫੇਟ ਰਹਿਤ ਹੋਵੇ।
ਕਲੀਜਿੰਗ ਦੇ ਲਈ ਤੁਸੀਂ ਗੁਲਾਬ ਜਲ ਜਾਂ ਕੱਚੇ ਦੁੱਧ ਦੀ ਵਰਤੋਂ ਕਰ ਸਕਦੇ ਹਨ। ਸੋਣ ਤੋਂ ਪਹਿਲਾਂ ਚਮੜੀ 'ਤੇ ਟੋਨਰ ਦੀ ਵਰਤੋਂ ਬਿਨ੍ਹਾਂ ਜ਼ਰੂਰਤ ਨਾਲ ਹੀ ਕਰੋ। ਟੋਨਰ 'ਚ ਅਲਕੋਹਲ ਹੁੰਦਾ ਹੈ ਜੋ ਚਮੜੀ ਨੂੰ ਰੁੱਖਾ ਕਰ ਦਿੰਦਾ ਹੈ। ਅੱਖਾਂ ਦੇ ਹੇਠਾਂ ਕਾਲਾਪਣ ਦੂਰ ਕਰਨ ਲਈ ਸੋਣ ਤੋਂ ਪਹਿਲਾਂ ਅੰਡਰ ਆਈ ਕਰੀਮ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਅੰਡਰ ਆਈ ਹਿੱਸੇ 'ਤੇ ਖੂਨ ਸੰਚਾਰ ਚੰਗਾ ਰਹਿੰਦਾ ਹੈ ਅਤੇ ਝੁਰੜੀਆਂ ਨਹੀਂ ਪੈਂਦੀਆਂ। ਚਮੜੀ ਦੀ ਨਮੀ ਬਣੀ ਰਹੇ ਇਸ ਲਈ ਸੋਣ ਤੋਂ ਪਹਿਲਾਂ ਚੰਗੇ ਮੋਈਸਚਰਾਈਜ਼ਰ ਦੀ ਵਰਤੋਂ ਜ਼ਰੂਰ ਕਰੋ।
ਪੇਟ ਦੀ ਚਰਬੀ ਘਟਾਉਣਾ ਚਾਹੁੰਦੇ ਹੋ ਤਾਂ ਡਾਈਟ 'ਚ ਇਸ ਨੂੰ ਨਾ ਭੁੱਲੋ
NEXT STORY