ਗੁੜਗਾਓਂ - ਲਗਭਗ ਇਕ ਮਹੀਨੇ ਬਾਅਦ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ 2015 ਲਈ ਭਾਰਤ ਦੇ ਸਾਬਕਾ ਵਿਸਫੋਕਟ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਸ਼ੁੱਕਰਵਾਰ ਨੂੰ ਟੀਮ ਇੰਡੀਆ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ ਅਤੇ ਆਸ ਪ੍ਰਗਟਾਈ ਹੈ ਕਿ ਮੌਜੂਦਾ ਚੈਂਪੀਅਨ ਟੀਮ ਵਿਸ਼ਵ ਕੱਪ ਟ੍ਰਾਫੀ ਦੁਬਾਰਾ ਜਿੱਤ ਕੇ ਪ੍ਰਸ਼ੰਸਕਾਂ ਨੂੰ ਖੁਸ਼ੀਆਂ ਮਨਾਉਣ ਦਾ ਫਿਰ ਮੌਕਾ ਦੇਵੇਗੀ।
ਸਹਿਵਾਗ ਮੁਤਾਬਕ, ਜਦੋਂ ਉਸ ਨੇ ਵਿਸ਼ਵ ਕੱਪ ਤੋਂ ਪਹਿਲਾਂ ਗੁੜਗਾਓਂ ਵਿਖੇ ਹੋਏ ਇਕ ਕਾਰਪੋਰੇਟ ਪ੍ਰੋਗਰਾਮ ਵਿਚ ਪੁੱਜੀ ਟ੍ਰਾਫੀ ਨੂੰ ਹੱਥਾਂ 'ਚ ਫੜ੍ਹਿਆ ਤਾਂ ਵਿਸ਼ਵ ਕੱਪ 2011 ਦੀ ਯਾਦ ਤਾਜ਼ਾ ਹੋ ਗਈ।
ਇਹ ਟ੍ਰਾਫੀ ਕੋਲਕਾਤਾ ਤੋਂ ਸ਼ੁਰੂ ਹੋ ਕੇ ਭਾਰਤ ਦੇ ਪੰਜ ਸ਼ਹਿਰਾਂ ਦਾ ਦੌਰਾ ਕਰ ਚੁੱਕੀ ਹੈ ਅਤੇ ਇਸ ਦੇ ਨਾਲ ਇਕ 30 ਫੁੱਟ ਦਾ ਬੱਲਾ ਵੀ ਪੂਰੇ ਭਾਰਤ ਦਾ ਦੌਰਾ ਕਰ ਰਿਹਾ ਹੈ, ਜਿਸ 'ਤੇ ਟੀਮ ਇੰਡੀਆ ਦੇ ਫੈਨ ਦਸਤਖ਼ਤ ਕਰਕੇ ਸ਼ੁੱਭਕਾਮਨਾ ਸੰਦੇਸ਼ ਲਿਖ ਰਹੇ ਹਨ।
ਸਹਿਵਾਗ ਲਗਭਗ ਇਕ ਸਾਲ ਤੋਂ ਭਾਰਤ ਦੀ ਟੈਸਟ ਅਤੇ ਵਨਡੇ ਟੀਮ ਤੋਂ ਬਾਹਰ ਹਨ ਅਤੇ ਉਹ ਵਿਸ਼ਵ ਕੱਪ ਲਈ 15 ਮੈਂਬਰੀ ਟੀਮ 'ਚ ਥਾਂ ਨਹੀਂ ਬਣਾ ਸਕੇ।
ਰੈਣਾ ਦੀ ਹੈਟ੍ਰਿਕ, 0-0-0
NEXT STORY