ਵੈਸੇ ਤਾਂ ਤੁਸੀਂ ਬਹੁਤ ਸਾਰੇ ਅਨੋਖੇ ਪ੍ਰੇਮੀ ਜੋੜੇ ਦੇਖੇ ਹੋਣਗੇ ਪਰ ਇਹ ਛੋਟਾ ਜੋੜਾ ਸਭ ਤੋਂ ਹਟ ਕੇ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਹੈਰਾਨੀ ਵੀ ਹੋਵੇਗੀ ਅਤੇ ਉਨ੍ਹਾਂ 'ਤੇ ਪਿਆਰ ਵੀ ਆਵੇਗਾ। ਅਮਰੀਕਾ ਦੇ ਸ਼ਿਕਾਗੋ ਦੀ ਰਹਿਣ ਵਾਲੀ 4 ਫੁੱਟ ਇੰਚ ਦੀ ਮਿੰਡੀ (36) ਨੂੰ 2 ਫੁੱਟ 8 ਇੰਚ ਦੇ ਸੀਨ ਸਟੀਫੇਨਸਨ ਨਾਲ ਕੁਝ ਸਾਲਾਂ ਪਹਿਲਾਂ ਪਿਆਰ ਹੋ ਗਿਆ ਸੀ ਪਰ ਉਸ ਦੇ ਛੋਟੇ ਕੱਦ ਦੇ ਕਾਰਨ ਲੋਕਾਂ ਨੇ ਇਸ ਜੋੜੇ ਦਾ ਮਜ਼ਾਕ ਉਡਾਇਆ ਹਾਲਾਂਕਿ ਮਿੰਡੀ ਨੂੰ ਇਸ ਗੱਲ ਦੀ ਕਦੇ ਸ਼ਿਕਾਇਤ ਨਹੀਂ ਰਹੀ।
ਸਾਲ 2012 'ਚ ਦੋਵਾਂ ਨੇ ਵਿਆਹ ਕਰ ਲਿਆ। ਸੀਨ ਕਹਿੰਦੇ ਹਨ ਕਿ ਮਿੰਡੀ ਉਸ ਦੇ ਜੀਵਨ 'ਚ ਸਭ ਤੋਂ ਵੱਡਾ ਤੋਹਫਾ ਹੈ। ਵਿਆਹ ਤੋਂ ਬਾਅਦ ਇਕ ਦਿਨ ਵੀ ਅਜਿਹਾ ਨਹੀਂ ਬੀਤਿਆ ਜਦੋਂ ਉਸ ਨੇ ਮਿੰਡੀ ਨੂੰ 8000 ਵਾਰ ਤੱਕ 'ਆਈ ਲਵ ਯੂ' ਨਾ ਕਿਹਾ ਹੋਵੇ। ਦੋਵੇ ਪੇਸ਼ੇ ਤੋਂ ਮੋਟੀਵੇਸ਼ਨਲ ਸਪੀਕਰਸ ਹਨ ਅਤੇ ਲੋਕਾਂ ਨੂੰ ਪਿਆਰ ਦਾ ਮਹੱਤਵ ਸਮਝਾਉਂਦੇ ਹਨ ਅਤੇ ਕਦੇ ਵੀ ਕਿਸੇ ਹਾਲਾਤ 'ਚ ਕੋਸ਼ਿਸ਼ ਬੰਦ ਨਾ ਕਰਨ ਦੀ ਸਿੱਖ ਦਿੰਦੇ ਹਨ। ਹਾਲਾਂਕਿ ਕਈ ਅਜਿਹੇ ਲੋਕ ਹਨ ਜੋ ਇਨ੍ਹਾਂ ਦਾ ਪਿਆਰ ਨਹੀਂ ਸਮਝਦੇ ਤੇ ਇੰਟਰਨੈੱਟ 'ਤੇ ਮਸ਼ਹੂਰ ਹੋਣ ਕਾਰਨ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਉਹ ਕਹਿੰਦੇ ਹਨ ਕਿ ਸੀਨ ਆਪਣੇ ਛੋਟੇ ਕੱਦ ਕਾਰਨ ਮਿੰਡੀ ਨੂੰ ਕਦੇ ਵੀ ਸਰੀਰਿਕ ਸੁੱਖ ਨਹੀਂ ਦੇ ਪਾਉਂਦੇ ਹਨ ਪਰ ਮਿੰਡੀ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਪੂਰੀ ਦੁਨੀਆਂ ਨੂੰ ਕਰਾਰਾ ਜਵਾਬ ਦੇ ਦਿੱਤਾ ਹੈ।
ਮਿੰਡੀ ਨੇ ਦੱਸਿਆ ਹੈ ਕਿ ਸੀਨ ਉਹ ਹਨ ਜਿਨ੍ਹਾਂ ਨੂੰ ਉਹ ਦੁਨੀਆਂ ਦਾ ਸਭ ਤੋਂ ਸੈਕਸੁਅਲ ਆਦਮੀ ਮੰਨਦੀ ਹੈ। ਉਹ ਉਸ ਨਾਲ ਸੰਬੰਧ ਬਣਾਉਣ ਦੇ ਤੌਰ ਤੋਂ ਵੀ ਕਾਫੀ ਖੁਸ਼ ਹੈ ਅਤੇ ਉਸ ਦੀ ਸੈਕਸ ਲਾਈਫ ਬਿਲਕੁੱਲ ਆਮ ਹੈ। ਬੋਨ ਡਿਸਆਰਡਰ ਦਾ ਸ਼ਿਕਾਰ ਹੋਣ ਦੇ ਕਾਰਨ ਸੀਨ ਦਾ ਸਰੀਰ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੋ ਪਾਇਆ ਹੈ ਪਰ ਉਹ ਆਪਣੀ ਪਤਨੀ ਦੇ ਨਾਲ ਸੁੱਖ ਭਰੀ ਜ਼ਿੰਦਗੀ ਜੀਅ ਰਹੇ ਹਨ।
ਇਹ ਉਪਾਅ ਰੱਖਣਗੇ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ
NEXT STORY