ਚੌਲ ਰੈਸਿਪੀ ਕਾਫੀ ਆਮ ਹੈ ਜੋ ਕਿ ਭਾਰਤ ਦੇ ਹਰ ਘਰ 'ਚ ਪਸੰਦ ਕੀਤੀ ਜਾਂਦੀ ਹੈ। ਜੇਕਰ ਤੁਸੀਂ ਸੋਚਦੇ ਹੋ ਕਿ ਲੰਚ 'ਚ ਸਿਰਫ ਪਰਾਠਾ ਜਾਂ ਰੋਟੀ ਬਣਾਈ ਜਾ ਸਕਦੀ ਹੈ ਤਾਂ ਅਜਿਹਾ ਨਹੀਂ ਹੈ। ਤੁਸੀਂ ਲੰਚ ਬਾਕਸ ਲਈ ਰਾਈਸ ਦੀ ਟੇਸਟੀ ਡਿਸ਼ ਵੀ ਤਿਆਰ ਕਰ ਸਕਦੇ ਹੋ।
ਗੋਭੀ ਵਾਲੇ, ਮਸ਼ਰੂਮ ਵਾਲੇ ਚੌਲ ਜਾਂ ਫਿਰ ਵੈਜੀਟੇਬਲ ਖਿਚੜੀ ਆਦਿ ਅਜਿਹੇ ਆਪਸ਼ਨ ਹਨ ਜਿਨ੍ਹਾਂ ਨੂੰ ਆਰਾਮ ਨਾਲ ਲੰਚ 'ਚ ਬਣਾਇਆ ਜਾ ਸਕਦਾ ਹੈ।
ਗੋਭੀ ਵਾਲੇ ਚੌਲ:- ਫੁਲ ਗੋਭੀ ਦੇ ਮਿਸ਼ਰਨ ਨਾਲ ਬਣਾਓ ਗੋਭੀ ਵਾਲੇ ਚੌਲ। ਇਹ ਬਣਾਉਣ 'ਚ ਕਾਫੀ ਆਸਾਨ ਹੈ ਅਤੇ ਜਲਦੀ ਨਾਲ ਬਣ ਵੀ ਜਾਂਦੇ ਹਨ। ਜੇਕਰ ਤੁਸੀਂ ਚਾਹੋ ਤਾਂ ਇਸ 'ਚ ਆਲੂ ਅਤੇ ਇੱਛਾ ਅਨੁਸਾਰ ਹੋਰ ਵੀ ਸਬਜ਼ੀਆਂ ਮਿਕਸ ਕਰ ਸਕਦੇ ਹਨ ਇਹ ਕਾਫੀ ਹੈਲਦੀ ਵੀ ਹੁੰਦੇ ਹਨ।
ਮਸਾਲੇਦਾਰ ਮਸ਼ਰੂਮ ਵਾਲੇ ਚੌਲ:-ਇਹ ਇਕ ਭਾਰਤੀ ਡਿਸ਼ ਹੈ ਜਿਸ ਨੂੰ ਮਸ਼ਰੂਮ ਤੇ ਚੌਲ ਨੂੰ ਸਪਾਇਸੀ ਹੋਣ ਤੱਕ ਇਕੱਠੇ ਪਕਾਇਆ ਜਾ ਸਕਦਾ ਹੈ। ਜੇਕਰ ਤੁਸੀਂ ਮਸ਼ਰੂਮ ਦੀ ਸਬਜ਼ੀ ਕਾਫੀ ਪਸੰਦ ਕਰਦੇ ਹੋ ਤਾਂ ਇਸ ਮਸਾਲੇਦਾਰ ਮਸ਼ਰੂਮ ਵਾਲੇ ਚੌਲਾਂ ਨੂੰ ਬਣਾਉਣਾ ਬਿਲਕੁੱਲ ਨੂੰ ਭੁੱਲੋ।
ਪਿਆਜ਼ ਪੁਲਾਅ:- ਪਿਆਜ਼ ਵਾਲੇ ਚੌਲ ਕਾਫੀ ਹੈਲਦੀ ਅਤੇ ਪੌਸ਼ਣ ਨਾਲ ਭਰੇ ਹੁੰਦੇ ਹਨ। ਇਹ ਪਿਆਜ਼ ਪੁਲਾਅ ਲੰਚ ਬਾਕਸ ਲਈ ਬਿਲਕੁੱਲ ਹੀ ਪਰਫੈਕਟ ਹਨ। ਤੁਸੀਂ ਇਸ ਪੁਲਾਅ ਨੂੰ ਸੁਆਦਿਸ਼ਟ ਅਤੇ ਜ਼ਿਆਦਾ ਪੌਟਿਕ ਬਣਾਉਣ ਲਈ ਇਸ 'ਚ ਢੇਰ ਸਾਰੀਆਂ ਸਬਜ਼ੀਆਂ ਵੀ ਮਿਲਾ ਸਕਦੇ ਹੋ।
ਮਾਈਕਰੋਵੇਵ ਜੀਰਾ ਰਾਈਸ:-ਜੇਕਰ ਤੁਸੀਂ ਸੋਚ ਰਹੇ ਹੋਵੋਗੇ ਕਿ ਜੀਰਾ ਰਾਈਸ ਮਾਈਕਰੋਵੇਵ 'ਚ ਕਿਸ ਤਰ੍ਹਾਂ ਦੇ ਲੱਗਣਗੇ ਤਾਂ ਉਸ ਦੀ ਚਿੰਤਾ ਬਿਲਕੁੱਲ ਨਾ ਕਰੋ, ਇਸ ਦਾ ਸੁਆਦ ਬਿਲਕੁੱਲ ਵੀ ਬਦਲਣ ਵਾਲਾ ਨਹੀਂ ਹੈ। ਇਸਦਾ ਖਾਸ ਸੁਆਦ ਜੀਰਾ ਹੁੰਦਾ ਹੈ, ਤਾਂ ਜੇਕਰ ਜੀਰਾ ਚੰਗੀ ਤਰ੍ਹਾਂ ਭੁੰਨਿਆ ਜਾਵੇ ਤਾਂ ਇਸ ਦਾ ਸੁਆਦ ਮਾਈਕਰੋਵੇਵ 'ਚ ਵੀ ਉਸੇ ਤਰ੍ਹਾਂ ਹੀ ਲੱਗੇਗਾ।
ਵੈਜੀਟੇਬਲ ਖਿਚੜੀ:- ਕੀ ਤੁਸੀਂ ਕਦੇ ਸਾਦੀ ਖਿਚੜੀ 'ਚ ਸਬਜ਼ੀਆਂ ਮਿਕਸ ਕੀਤੀਆਂ ਹਨ? ਜੇਕਰ ਨਹੀਂ ਤਾਂ ਸਾਡੀ ਬਣਾਈ ਹੋਈ ਰੈਸਿਪੀ ਬਣਾਓ। ਇਹ ਵੈਜੀਟੇਬਲ ਖਿਚੜੀ ਖਾਣ 'ਚ ਕਾਫੀ ਸੁਆਦ ਲੱਗਦੀ ਹੈ। ਵੈਜੀਟੇਬਲ ਖਿਚੜੀ ਪੂਰੀ ਤਰ੍ਹਾਂ ਨਾਲ ਪੌਸ਼ਟਿਕ ਹੈ ਅਤੇ ਖਾਣ 'ਚ ਵੀ ਬਹੁਤ ਸੁਆਦ ਲੱਗਦੀ ਹੈ।
ਡਰਾਈ ਫਰੂਟ ਪੁਲਾਅ:- ਬੱਚੇ ਹਮੇਸ਼ਾ ਖਾਣ 'ਚ ਚਿਕ-ਚਿਕ ਕਰਦੇ ਰਹਿੰਦੇ ਹਨ ਪਰ ਜੇਕਰ ਤੁਸੀਂ ਉਨ੍ਹਾਂ ਨੂੰ ਇਹ ਦੱਸੀ ਹੋਈ ਵਿਧੀ ਅਨੁਸਾਰ ਡਰਾਈ ਫਰੂਟ ਪੁਲਾਅ ਬਣਾ ਕੇ ਦੇਵੋ ਤਾਂ ਉਹ ਖੁਸ਼ ਹੋ ਜਾਣਗੇ। ਇਹ ਰਾਈਸ ਰੈਸਿਪੀ ਹੈ ਜੋ ਡਰਾਈ ਫਰੂਟ ਨਾਲ ਭਰੀ ਹੋਈ ਹੈ।
ਮੁਟਿਆਰ ਨੇ ਵਰ ਲੱਭਿਆ, ਗੁੱਤ ਦੇ ਪਰਾਦੇਂ ਨਾਲੋਂ ਛੋਟਾ (ਦੇਖੋ ਤਸਵੀਰਾਂ)
NEXT STORY