ਵੀਕੈਂਡ 'ਤੇ ਇਨ੍ਹਾਂ ਕੁਝ ਤਰੀਕਿਆਂ ਨਾਲ ਤੁਸੀਂ ਮਜ਼ਾ ਵੀ ਕਰ ਸਕਦੇ ਹੋ ਅਤੇ ਆਪਣੇ ਪਾਰਟਨਰ ਦੇ ਨਾਲ ਚੰਗੇ ਪਲ ਵੀ ਬਿਤਾ ਸਕਦੇ ਹੋ, ਇਨ੍ਹਾਂ ਤਰੀਕਿਆਂ ਨਾਲ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ ਅਤੇ ਪਿਆਰ ਵੀ ਡੂੰਘਾ ਹੋਵੇਗਾ।
ਬਾਹਰ ਜਾਓ:-ਸਰਦੀਆਂ ਦੇ ਮੌਸਮ ਵੈਸੇ ਵੀ ਘੁੰਮਣ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਅਜਿਹੇ 'ਚ ਤੁਸੀਂ ਆਪਣੇ ਪਾਰਟਨਰ ਨਾਲ ਜੋਗਿੰਗ ਜਾਂ ਬਾਈਕ ਰਾਈਡ ਲਈ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਿਸੇ ਪਾਰਕ 'ਚ ਜਾ ਕੇ ਘਾਹ 'ਤੇ ਰਿਲੈਕਸ ਕਰ ਸਕਦੇ ਹੋ।
ਪਿਕਨਿਕ 'ਤੇ ਜਾਓ:- ਤੁਸੀਂ ਆਪਣੇ ਪਾਰਟਨਰ ਦੇ ਨਾਲ ਪਿਕਨਿਕ 'ਤੇ ਵੀ ਜਾ ਸਕਦੇ ਹੋ। ਕਿਸੇ ਅਜਿਹੀ ਥਾਂ ਜਿਥੇ ਤੁਸੀਂ ਦੋਵੇ ਇਕ ਦੂਜੇ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ। ਤੁਸੀਂ ਘਰ ਤੋਂ ਲੰਚ ਲੈ ਕੇ ਵੀ ਜਾ ਸਕਦੇ ਹਨ। ਇਸ ਲੰਚ ਨੂੰ ਤੁਸੀਂ ਦੋਵੇ ਮਿਲ ਕੇ ਤਿਆਰ ਕਰੋਗੇ ਤਾਂ ਤੁਹਾਨੂੰ ਦੋਵਾਂ ਨੂੰ ਹੀ ਚੰਗਾ ਲੱਗੇਗਾ।
ਖੇਡੋ ਬੋਰਡ ਗੇਮ:-ਮੋਨਾਪਲੀ, ਸਕਰੈਬਲ ਵਰਗੇ ਬੋਰਡ ਗੇਮਸ ਖੇਡ ਕੇ ਤੁਸੀਂ ਕੁਆਲਿਟੀ ਟਾਈਮ ਬਿਤਾ ਸਕਦੇ ਹੋ।
ਸ਼ਹਿਰ ਲਈ ਬਣ ਜਾਓ ਅਜ਼ਨਬੀ:- ਆਪਣੇ ਸ਼ਹਿਰ ਲਈ ਅਜ਼ਨਬੀ ਬਣ ਜਾਓ ਅਤੇ ਨਵੀਂ ਨਜ਼ਰ ਨਾਲ ਸ਼ਹਿਰ ਨੂੰ ਦੇਖੋ। ਨਵੇਂ ਹੋਟਲ, ਕੈਫੇ ਜਾਂ ਪਿਕਨਿਕ ਸਪਾਟ 'ਤੇ ਜਾਓ ਜਿਥੇ ਤੁਸੀਂ ਦੋਵੇ ਕਦੇ ਨਾ ਗਏ ਹੋਵੋ।
ਯਾਦਾਂ ਨੂੰ ਕਰੋ ਤਾਜ਼ਾ:-ਤਸਵੀਰਾਂ ਨਾਲ ਖੂਬਸੂਰਤ ਯਾਦਾਂ ਨੂੰ ਫਿਰ ਤੋਂ ਜੀਅ ਲਓ। ਪੁਰਾਣੀ ਐਲਬਮ ਕੱਢੋ, ਇਕੱਠੇ ਬੈਠ ਕੇ ਉਸ ਨੂੰ ਦੇਖੋ, ਤੁਹਾਨੂੰ ਕਈ ਪਲ ਯਾਦ ਆਉਣਗੇ ਜੋ ਤੁਹਾਡੇ ਚਿਹਰੇ 'ਤੇ ਮੁਸਕਾਨ ਲੈ ਆਉਣਗੇ। ਇਹ ਪੁਰਾਣੀ ਅਤੇ ਖੂਬਸੂਰਤ ਤਸਵੀਰਾਂ ਤੁਹਾਡੇ ਅੱਜ ਦੇ ਪਲਾਂ ਨੂੰ ਵੀ ਖੂਬਸੂਰਤ ਅਤੇ ਯਾਦਗਾਰ ਬਣਾ ਦੇਣਗੇ।
ਅਜਿਹੇ ਸੰਕੇਤ ਜੋ ਦੱਸਣਗੇ ਕਿ ਤੁਹਾਡੀ ਗਰਲਫਰੈਂਡ ਹੈ ਥੋੜ੍ਹੀ ਪਾਗਲ
NEXT STORY