ਨਵੀਂ ਦਿੱਲੀ, ਭਾਰਤ ਨੂੰ ਸਾਲ 2011-12 ਵਿਚ ਆਸਟ੍ਰੇਲੀਆ ਦੌਰੇ ਵਿਚ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਵਰਿੰਦਰ ਸਹਿਵਾਗ, ਗੌਤਮ ਗੰਭੀਰ ਤੇ ਵੀ. ਵੀ. ਐੱਸ. ਲਕਸ਼ਮਣ ਵਰਗੇ ਧੁਨੰਤਰਾਂ ਦੀ ਮੌਜੂਦਗੀ ਵਿਚ 0-4 ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੌਜੂਦਾ ਆਸਟ੍ਰੇਲੀਆ ਦੌਰੇ ਵਿਚ ਵਿਰਾਟ ਕੋਹਲੀ, ਮੁਰਲੀ ਵਿਜੇ ਤੇ ਅਜਿੰਕਯ ਰਹਾਨੇ ਦੀ ਤਿਕੜੀ ਨੇ ਭਾਰਤ ਦੀ ਇਜ਼ੱਤ ਬਚਾ ਲਈ। ਭਾਰਤ ਇਸ ਦੌਰੇ ਵਿਚ ਐ²ਡੀਲੇਡ ਤੇ ਬ੍ਰਿਸਬੇਨ ਵਿਚ ਪਹਿਲੇ ਦੋ ਟੈਸਟ ਹਾਰ ਚੁੱਕਾ ਸੀ ਪਰ ਇਨ੍ਹਾਂ ਨੌਜਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਭਾਰਤ ਨੂੰ ਮੈਲਬੋਰਨ ਤੇ ਸਿਡਨੀ ਵਿਚ ਡਰਾਅ ਦਿਵਾ ਦਿੱਤੇ। ਭਾਰਤ ਇਹ ਲੜੀ 0-2 ਨਾਲ ਹਾਰਿਆ ਪਰ ਇਨ੍ਹਾਂ ਨੌਜਵਾਨ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਭਾਰਤ ਲਈ ਭਵਿੱਖ ਦੀ ਸਭ ਤੋਂ ਵੱਡੀ ਉਮੀਦ ਰਿਹਾ। ਵਿਰਾਟ ਨੇ ਲੜੀ ਵਿਚ 692, ਵਿਜੇ ਨੇ 482 ਤੇ ਰਹਾਨੇ ਨੇ 399 ਦੌੜਾਂ ਬਣਾਈਆਂ। ਭਾਰਤ ਦੇ ਪਿਛਲੇ ਆਸਠ੍ਰੇਲੀਆਈ ਦੌਰੇ ਵਿਚ ਵਿਰਾਟ ਨੇ ਸਭ ਤੋਂ ਵੱਧ 300 ਦੌੜਾਂ ਬਣਾਈਆਂ ਸਨ। ਉਸ ਲੜੀ ਵਿਚ ਸਚਿਨ ਵਰਗੇ ਧੁਨੰਤਰ 287, ਸਹਿਵਾਗ 198, ਦ੍ਰਾਵਿੜ 194, ਗੰਭੀਰ 181 ਤੇ ਲਕਸ਼ਮਣ 155 ਦੌੜਾਂ ਹੀ ਬਣਾ ਸਕੇ ਸਨ। ਉਨ੍ਹਾਂ ਧੁਨੰਤਰਾਂ ਦੇ ਮੁਕਾਬਲੇ ਮੌਜੂਦਾ ਤਿਕੜੀ ਦਾ ਇਸ ਲੜੀ ਦਾ ਪ੍ਰਦਰਸ਼ਨ ਅਸਲ ਵਿਚ ਸ਼ਲਾਘਾਯੋਗ ਹੈ।
ਵਿਦੇਸ਼ੀ ਧਰਤੀ 'ਤੇ ਲੜੀ ਦੇ ਪਹਿਲੇ ਦੋ ਮੈਚ ਹਾਰ ਜਾਣ ਤੋਂ ਬਾਅਦ ਵਾਪਸੀ ਕਰਨਾ ਬਿਲਕੁਲ ਆਸਾਨ ਨਹੀਂ ਹੁੰਦਾ ਹੈ ਤੇ ਭਾਰਤ ਦੇ ਪਿਛਲੇ ਚਾਰ ਸਾਲਾਂ ਵਿਚ ਵਿਦੇਸ਼ੀ ਧਰਤੀ 'ਤੇ ਖਰਾਬ ਰਿਕਾਰਡ ਨੂੰ ਦੇਕਦੇ ਹੋਏ ਪਹਿਲੇ ਦੋ ਟੈਸਟ ਹਾਰ ਜਾਣ ਤੋਂ ਬਾਅਦ ਬਹੁਤ ਮੁਸ਼ਕਿਲ ਲੱਗ ਰਿਹਾ ਸੀ ਕਿ ਭਾਰਤ ਅਗਲੇ ਦੋ ਮੈਚ ਬਚਾ ਸਕੇਗਾ ਪਰ ਮੈਲਬੋਰਨ ਤੇ ਸਿਡਨੀ ਵਿਚ ਭਾਰਤੀ ਟੀਮ ਨੇ ਸ਼ਲਾਘਾਯੋਗ ਪ੍ਰਦਰਸ਼ਨ ਕਰਕੇ ਮੈਚ ਡਰਾਅ ਕਰਵਾ ਲਿਆ। ਮੈਲਬੋਰਨ ਤੇ ਸਿਡਨੀ ਵਿਚ ਦੋਵੇਂ ਹੀ ਜਗ੍ਹਾ ਭਾਰਤ ਹਾਰ ਦੇ ਖਤਰੇ ਵਿਚ ਸੀ। ਮੈਲਬੋਰਨ 384 ਦੌੜਾਂ ਦੇ ਟੀਚੇ ਸਾਹਮਣੇ ਭਾਰਤ ਨੇ ਮੈਚ ਡਰਾਅ ਖਤਮ ਹੋਣ ਤਕ ਛੇ ਵਿਕਟਾਂ 'ਤੇ 174 ਦੌੜਾਂ ਬਣਾਈਆਂ ਸਨ ਜਦਕਿ ਸਿਡਨੀ ਵਿਚ 349 ਦੌੜਾਂ ਦੇ ਟੀਚੇ ਸਾਹਮਣੇ ਭਾਰਤ ਨੇ ਡਰਾਅ ਤਕ ਸੱਤ ਵਿਕਟਾਂ 'ਤੇ 252 ਦੌੜਾਂ ਬਣਾਈਆਂ ਸਨ। ਇਸ ਲੜੀ ਵਿਚ ਨਵੇਂ ਟੈਸਟ ਕਪਤਾਨ ਵਿਰਾਟ, ਓਪਨਰ ਵਿਜੇ ਤੇ ਮੱਧਕ੍ਰਮ ਦੇ ਬੱਲੇਬਾਜ਼ ਰਹਾਨੇ ਦਾ ਸ਼ਾਨਦਾਰ ਪ੍ਰਦਰਸ਼ਨ ਹੀ ਭਾਰਤ ਦੀ ਵੱਡੀ ਉਪਲੱਬਧੀ ਰਿਹਾ। ਵਿਰਾਟ ਨੇ ਚਾਰ ਸੈਂਕੜਿਆਂ ਤੇ ਇਕ ਅੱਧ ਸੈਂਕੜਿਆਂ ਦੀ ਮਦਦ ਨਾਲ 692 ਦੌੜਾਂ ਬਣਾਈਆਂ ਜਿਹੜਾ ਕਿਸੇ ਵੀ ਭਾਰਤੀ ਬੱਲੇਬਾਜ਼ ਦਾ ਆਸਟ੍ਰੇਲੀਆ ਵਿਚ ਸਭ ਤੋਂ ਵੱਧ ਅਤੇ ਵਿਦੇਸ਼ੀ ਧਰਤੀ 'ਤੇ ਕਿਸੇ ਲੜੀ ਵਿਚ ਤੀਜਾ ਸਭ ਤੋਂ ਵੱਧ ਸਕੋਰ ਹੈ। ਵਿਰਾਟ ਤੋਂ ਪਹਿਲਾਂ ਸੁਨੀਲ ਗਾਵਸਕਰ ਨੇ ਵੈਸਟਇੰਡੀਜ਼ ਵਿਰੁੱਧ 1971 ਤੇ 1978-79 ਵਿਚ ਲੜੀ ਵਿਚ ਵਿਚ ਦੋ ਵਾਰ 700 ਤੋਂ ਵੱਧ ਦੌੜਾਂ ਬਣਾਈਆਂ ਸਨ। ਵਿਰਾਟ ਦੀ ਲੜੀ ਵਿਚ 86.50 ਦੀ ਬੇਹੱਦ ਪ੍ਰਭਾਵਸ਼ਾਲੀ ਔਸਤ ਰਹੀ। ਉਸ ਨੇ ਐਡੀਲੇਡ ਵਿਚ 115 ਤੇ 141, ਮੈਲਬੋਰਨ ਵਿਚ 169 ਤੇ 54 ਤੇ ਸਿਡਨੀ ਵਿਚ 147 ਤੇ 86 ਦੌੜਾਂ ਦੀਆਂ ਪਾਰੀਆਂ ਖੇਡੀਆਂ।
ਸਲਾਮੀ ਬੱਲੇਬਾਜ਼ ਵਿਜੇ ਨੇ ਲੜੀ ਵਿਚ 482 ਦੌੜਾਂ ਬਣਾਈਆਂ ਜਿਹੜਾ ਕਿਸੇ ਵੀ ਭਾਰਤੀ ਓਫਨਰ ਦਾ ਆਸਠ੍ਰੇਲੀਆ ਵਿਚ ਸਭ ਤੋਂ ਵੱਧ ਤੇ ਵਿਦੇਸ਼ੀ ਧਰਤੀ 'ਤੇ ਕਿਸੇ ਲੜੀ ਵਿਚ ਤੀਜਾ ਸਭ ਤੋਂ ਵੱਡਾ ਸਕੋਰ ਹੈ। ਵਿਜੇ ਤੋਂ ਪਹਿਲਾਂ ਗਾਵਸਕਰ ਦੋ ਵਾਰ ਬਤੌਰ ਓਪਨਰ ਸਭ ਤੋਂ ਵੱਧ ਦੌੜਾਂ ਬਣਾ ਚੁੱਕਾ ਹੈ। ਗਾਵਸਕਰ ਨੇ 1971 ਵਿਚ ਵੈਸਟਇੰਡੀਜ਼ ਵਿਰੁੱਧ 774 ਦੌੜਾਂ ਤੇ 1979ਵਿਚ ਇੰਗਲੈਂਡ ਵਿਰੁੱਧ 542 ਦੌੜਾਂ ਬਣਾਈਆਂ ਸਨ। ਵਿਜੇ ਨੇ ਲੜੀ ਵਿਚ ਪੰਜ ਵਾਰ 50 ਦੌੜਾਂ ਦਾ ਅੰਕੜਾ ਪਾਰ ਕੀਤਾ ਜਿਹੜਾ ਆਸਟ੍ਰੇਲੀਆ ਵਿਚ ਕਿਸੇ ਭਾਰਤੀ ਓਪਨਰ ਦਾ ਰਿਕਾਰਡ ਹੈ। ਇਸ ਦੇ ਨਾਲ ਹੀ ਉਸ ਨੇ ਗਾਵਸਕਰ ਤੇ ਕੇ. ਸ਼੍ਰੀਕਾਂਤ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਵਿਜੇ ਦੀ ਲੜੀ ਵਿਚ ਔਸਤ 60.25 ਰਹੀ ਜਿਹੜੀ ਆਸਟ੍ਰੇਲੀਆ ਗੇਂਦਬਾਜ਼ਾਂ ਨੂੰ ਦੇਖਦੇ ਹੋਏ ਹਰ ਲਿਹਾਜ ਨਾਲ ਸ਼ਲਾਘਾਯੋਗ ਪ੍ਰਧਰਸ਼ਨ ਕਿਹਾ ਜਾ ਸਕਦਾ ਹੈ। ਮੱਧਕ੍ਰਮ ਵਿਚ ਰਹਾਨੇ ਦਾ ਪ੍ਰਦਰਸ਼ਨ ਵੀ ਬੇਮਿਸਾਲ ਰਿਹਾ। ਉਸ ਨੇ 57.00 ਦੀ ਔਸਤ ਨਾਲ 399 ਦੌੜਾਂ ਬਣਾਈਆਂ ਜਿਸ ਵਿਚ ਇਕ ਸੈਂਕੜਾ ਤੇ ਦੋ ਅਰਧ ਸੈਂਕੜੇ ਸ਼ਾਮਲ ਹਨ। ਰਹਾਨੇ ਨੇ ਭਾਰਤੀ ਮੱਧਕ੍ਰਮ ਨੂੰ ਮਜ਼ਬੂਤੀ ਦਿੱਤੀ। ਸਿਡਨੀ ਵਿਚ ਜਦੋਂ ਭਾਰਤ ਹਾਰ ਦੇ ਕੰਢੇ 'ਤੇ ਪਹੁੰਚ ਚੁੱਕਾ ਸੀ ਤਦ ਰਹਾਨੇ ਨੇ ਭੁਵਨੇਸ਼ਵਰ ਕੁਮਾਰ ਨਾਲ ਆਖਰੀ ਘੰਟਾ ਕੱਢ ਕੇ ਭਾਰਤ ਨੂੰ ਹਾਰ ਤੋਂ ਬਚਾਇਆ। ਜੇਕਰ ਇਨ੍ਹਾਂ ਤਿੰਨ ਬੱਲੇਬਾਜ਼ਾਂ ਨੂੰ ਹੋਰਨਾਂ ਬੱਲੇਬਾਜ਼ਾਂ ਤੇ ਆਪਣੇ ਗੇਂਦਬਾਜ਼ਾਂ ਤੋਂ ਥੋੜ੍ਹਾ ਵੀ ਸਹਿਯੋਗ ਮਿਲ ਜਾਂਦਾ ਤਾਂ ਇਸ ਲੜੀ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ।
ਗੇਂਦਬਾਜ਼ਾਂ 'ਤੇ ਭਾਰੀ ਪਈ ਲੜੀ
NEXT STORY