ਵੈਨਕੁਵਰ- ਦੁਨੀਆਂ 'ਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਅਜ਼ੀਬੋ-ਗਰੀਬ ਸ਼ੌਕ ਹਨ ਅਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਹ ਕਿਸੇ ਵੀ ਹਦ ਤੱਕ ਪਹੁੰਚ ਜਾਂਦੇ ਹਨ। ਉਨ੍ਹਾਂ ਦੇ ਇਹ ਸ਼ੌਕ ਕਦੋਂ ਜੁਨੂਨ 'ਚ ਬਦਲ ਜਾਂਦਾ ਹੈ ਇਸ ਗੱਲ ਦੀ ਖਬਰ ਉਨ੍ਹਾਂ ਨੂੰ ਵੀ ਨਹੀਂ ਰਹਿੰਦੀ। ਕੁਝ ਲੋਕ ਪੀਅਰਸਿੰਗ ਦੇ ਦੀਵਾਨੇ ਹੁੰਦੇ ਹਨ ਫਿਰ ਭਾਵੇਂ ਹੀ ਇਸ ਲਈ ਉਨ੍ਹਾਂ ਨੂੰ ਕਿੰਨੇ ਹੀ ਦਰਦ ਦਾ ਸਾਹਮਣਾ ਕਰਨਾ ਪਏ। ਕਨੈਡਾ ਦੇ ਵੈਨਕੁਵਰ 'ਚ ਰਹਿਣ ਵਾਲੇ 30 ਸਾਲ ਦੇ ਮੈਥਿਊ ਮੈਨਕਿਜੇਕ ਨੂੰ ਵੀ ਪੀਅਰਸਿੰਗ ਕਰਵਾਉਣ ਦਾ ਅਜ਼ਬ ਜਿਹਾ ਨਸ਼ਾ ਹੈ। ਇਸ ਨਸ਼ੇ ਦੇ ਅੱਗੇ ਉਹ ਖੁਦ ਹਾਰ ਜਾਂਦੇ ਹਨ। ਅਜਿਹਾ ਕਰਵਾਉਣ ਨਾਲ ਉਸ ਨੂੰ ਅਜ਼ਬ ਜਿਹੀ ਖੁਸ਼ੀ ਮਿਲਦੀ ਹੈ। 8 ਘੰਟੇ ਤੱਕ ਚੱਲੀ ਇਸ ਸਰਜਰੀ ਦੀ ਪ੍ਰਕਿਰਿਆ 'ਚ ਉਸ ਨੇ ਆਪਣੇ ਸਰੀਰ 'ਤੇ 4550 ਸੁਈਆਂ ਨੂੰ ਚੁਭਵਾਇਆ ਅਤੇ ਇਕ ਨਵਾਂ ਵਰਲਡ ਰਿਕਾਰਡ ਕਾਇਮ ਕੀਤਾ। ਉਨ੍ਹਾਂ ਨੇ ਇਸ ਰਿਕਾਰਡ ਨੂੰ ਕਰਦੇ ਹੋਏ ਪਿਛਲੇ ਰਿਕਾਰਡ ਧਾਰਕ ਨੂੰ 650 ਸੂਈਆਂ ਦੇ ਅੰਤਰ ਤੋਂ ਪਛਾੜ ਦਿੱਤਾ। ਇਹ ਦੇਖਣ 'ਚ ਜਿੰਨਾ ਖਤਰਨਾਕ ਸੀ ਉਸ ਤੋਂ ਕਿਤੇ ਜ਼ਿਆਦਾ ਦਰਦਨਾਕ ਵੀ ਸੀ। ਮੈਥਿਊ ਦਾ ਮੰਨਣਾ ਹੈ ਕਿ ਉਹ ਇਕ ਟੈਟੂ ਏਡੀਕਟ ਵੀ ਹਨ ਅਤੇ ਇਸ ਵਾਰ ਕੈਨੇਡਾ ਦੇ ਯੂਥ ਚੈਰਿਟੀ ਲਈ ਉਹ ਪੁਰਾਣੇ ਪੀਅਰਸਿੰਗ ਵਰਲਡ ਨੂੰ ਤੋੜਣ ਲਈ ਅੱਗੇ ਆਏ।
ਘਰੇ ਤਿਆਰ ਕਰੋ ਵੈਜੀਟੇਬਲ ਮੰਚੂਰੀਅਨ
NEXT STORY