ਬਿਊਨਸ ਆਇਰਸ, ਕਾਰ ਦੇ ਸਸਪੈਂਸ਼ਨ ਵਿਚ ਆਈ ਖਰਾਬੀ ਤੇ ਫਿਰ ਉਸਦੇ ਦੀਵਰ ਨਾਲ ਟਕਰਾਉਣ ਤੋਂ ਬਾਅਦ ਭਾਰਤ ਦੇ ਕਰੁਣ ਚੰਡੋਕ ਨੂੰ ਸ਼ਨੀਵਾਰ ਨੂੰ ਐੱਫ. ਆਈ. ਏ. ਫਾਰਮੂਲਾ-ਈ ਚੈਂਪੀਅਨਸ਼ਿਪ ਵਿਚਾਲੇ ਰੇਸ ਤੋਂ ਬਾਹਰ ਹੋਣਾ ਪਿਆ। ਮਹਿੰਦਰਾ ਰੇਸਿੰਗ ਟੀਮ ਦੇ ਹਾਲਾਂਕਿ ਉਸਦੇ ਸਾਥੀ ਚਾਲਕ ਬ੍ਰਾਜ਼ੀਲ ਦੇ ਬਰੂਨੋ ਸੇਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਵਾਂ ਸਥਾਨ ਹਾਸਲ ਕੀਤਾ। ਚੰਡੋਕ ਰੇਸ ਦੌਰਾਨ 10ਵੇਂ ਸਥਾਨ 'ਤੇ ਸੀ ਤਦ ਪਿਟ ਸਟਾਪ ਤੋਂ ਠੀਕ ਪਹਿਲਾਂ ਉਸਦੀ ਕਾਰ ਵਿਚ ਖਰਾਬੀ ਆਈ। ਇਸ ਤੋਂ ਬਾਅਦ ਚੰਡੋਕ ਦੀ ਕਾਰ ਇਕ ਦੀਵਾਰ ਨਾਲ ਟਕਰਾਈ ਤੇ ਉਸ਼ ਨੂੰ ਰੇਸ ਤੋਂ ਬਾਹਰ ਹੋਣਾ ਪਿਆ। ਚੰਡੋਕ ਇਸ ਤੋਂ ਪਹਿਲਾਂ ਅਭਿਆਸ ਸੈਸ਼ਨ ਵਿਚ ਚੌਥੇ ਤੇ ਛੇਵੇਂ ਸਥਾਨ 'ਤੇ ਰਿਹਾ ਸੀ।
ਅਨੁਭਵ ਨਾਲ ਕਪਤਾਨ ਦੇ ਰੂਪ 'ਚ ਹੋਰ ਨਿਖਰੇਗਾ ਕੋਹਲੀ : ਗਾਂਗੁਲੀ
NEXT STORY