ਮੁੰਬਈ- ਟਾਈਮਸ ਸੈਲੇਬੇਕਸ ਵੈੱਬਸਾਈਟ ਦੇ ਸਰਵੇਖਣ ਵਿਚ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਅਤੇ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਟਾਈਮਸ ਸੈਲੇਬੇਕਸ ਦੇ ਸਰਵੇਖਣ ਦੌਰਾਨ ਸ਼ਾਹਰੁਖ ਖਾਨ ਨੇ ਸਲਮਾਨ ਖਾਨ, ਅਮਿਤਾਭ ਬੱਚਨ, ਸੈਫ ਅਲੀ ਖਾਨ ਅਤੇ ਅਕਸ਼ੈ ਕੁਮਾਰ ਨੂੰ ਕਰਾਰੀ ਟੱਕਰ ਦਿੰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਸ਼ਾਹਰੁਖ ਖਾਨ ਨੂੰ ਨਵੰਬਰ ਵਿਚ ਕਰਵਾਏ ਗਏ ਸਰਵੇਖਣ ਦੌਰਾਨ 39 ਅੰਕ, ਜਦੋਂਕਿ ਸਲਮਾਨ ਖਾਨ ਨੂੰ 32 ਅੰਕ, ਅਮਿਤਾਭ ਬੱਚਨ ਨੂੰ 29 ਅੰਕ, ਸੈਫ ਅਲੀ ਖਾਨ ਨੂੰ 26.5 ਅੰਕ ਅਤੇ ਅਕਸ਼ੈ ਕੁਮਾਰ ਨੂੰ 25.8 ਅੰਕ ਮਿਲੇ ਸਨ।
ਅਭਿਨੇਤਰੀਆਂ ਵਿਚ ਦੀਪਿਕਾ ਪਾਦੁਕੋਣ 37 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ। ਇਸ ਸਰਵੇਖਣ ਵਿਚ ਕਰੀਨਾ ਕਪੂਰ 32.2 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਪ੍ਰਿਯੰਕਾ ਚੋਪੜਾ 28.2 ਅੰਕਾਂ ਨਾਲ ਤੀਜੇ, ਪਰਿਣੀਤੀ ਚੋਪੜਾ 28 ਅੰਕਾਂ ਨਾਲ ਚੌਥੇ ਅਤੇ ਕੈਟਰੀਨਾ ਕੈਫ 27 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਰਹੀ।
ਅੱਜ ਪ੍ਰਚਾਰ ਦਾ ਜ਼ਮਾਨਾ ਹੈ : ਅਮਿਤਾਭ ਬੱਚਨ
NEXT STORY