ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿਚ ਫਿਲਮਾਂ ਦਾ ਪ੍ਰਚਾਰ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਅਮਿਤਾਭ ਬੱਚਨ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਸ਼ਮਿਤਾਭ' ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ। ਅਮਿਤਾਭ ਬੱਚਨ ਦਾ ਮੰਨਣਾ ਹੈ ਕਿ ਅੱਜ ਦੇ ਦੌਰ 'ਚ ਫਿਲਮਾਂ ਦਾ ਪ੍ਰਚਾਰ ਬਹੁਤ ਹੀ ਜ਼ਰੂਰੀ ਹੈ। ਅਮਿਤਾਭ ਨੇ ਬਲਾਗ 'ਤੇ ਲਿਖਿਆ ਕਿ ਪ੍ਰਚਾਰ ਅੱਜ ਦੇ ਸਮੇਂ ਦੀ ਲੋੜ ਬਣ ਗਿਆ ਹੈ। ਇਸ ਲਈ ਬਜਟ ਬਣਾਉਣਾ ਵੀ ਜ਼ਰੂਰੀ ਹੋ ਗਿਆ ਹੈ। ਇਸ ਲਈ ਅਸੀਂ ਪ੍ਰਚਾਰ ਕਰਦੇ ਹਾਂ। ਅਕਸਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਪ੍ਰਚਾਰ ਲਈ ਸੱਚਾ ਵਿਅਕਤੀ ਕੌਣ ਹੈ। ਜੇ ਫਿਲਮ ਕਮਜ਼ੋਰ ਹੈ ਅਤੇ ਦਰਸ਼ਕ ਇਸ ਨੂੰ ਨਾਪਸੰਦ ਕਰਦੇ ਹਨ ਤਾਂ ਤੁਸੀਂ ਕਿੰਨਾ ਵੀ ਇਸ ਦਾ ਪ੍ਰਚਾਰ ਕਰ ਲਓ, ਇਹ ਬਾਕਸ ਆਫਿਸ 'ਤੇ ਜ਼ਿਆਦਾ ਕਮਾਈ ਨਹੀਂ ਕਰ ਸਕੇਗੀ।
ਬਚਪਨ 'ਚ ਕੁਝ ਇਸ ਤਰ੍ਹਾਂ ਦਿਖਦੀ ਸੀ ਹੌਟ ਅਭਿਨੇਤਰੀ ਯਾਮੀ (ਦੇਖੋ ਤਸਵੀਰਾਂ)
NEXT STORY